ਜਲੰਧਰ  : ਅਦਬੀ ਦੁਨੀਆਂ ਜਲੰਧਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ,ਕਵੀ ਦਰਬਾਰ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਜਲੰਧਰ ਵਿਖੇ ਕਰਵਾਇਆ ਗਿਆ,ਜਿਸ ਵਿੱਚ ਕਵੀ ਸਾਹਿਬਾਨਾਂ ਵੱਲੋਂ ਆਪਣੀਆਂ ਰਚਨਾਵਾਂ ਦੇ ਰਾਹੀਂ ਸ਼ਹੀਦ-ਏ- ਆਜ਼ਮ ਭਗਤ ਸਿੰਘ ਨੂੰ ਯਾਦ ਕਰਦਿਆਂ ਉਨਾਂ ਦੀ ਜੀਵਨੀ ਅਤੇ ਦੇਸ਼ ਦੀ ਆਜ਼ਾਦੀ ਵਿੱਚ ਉਨਾਂ ਵੱਲੋਂ ਪਾਏ ਗਏ ਯੋਗਦਾਨ ਸਬੰਧੀ ਰਚਨਾਵਾਂ ਰਾਹੀਂ ਸਾਂਝ ਪਾਈ ਗਈ।ਇਸ ਸਮੇਂ ਹੋਏ ਕਵੀ ਦਰਬਾਰ ਵਿੱਚ ਕੀਮਤੀ ਕੈਸਰ,ਪਰਮਦਾਸ ਹੀਰ, ਹਰਦਿਆਲ ਹੁਸ਼ਿਆਰਪੁਰੀ,ਬਲਦੇਵ ਰਾਜ ਕੋਮਲ,ਏ ਕੇ ਗੋਇਲ,ਲਾਲੀ ਕਰਤਾਰਪੁਰੀ,ਦਲਜੀਤ ਮਹਿਮੀ,ਜਿੰਗਾ ਸਿੰਘ,ਜਗਦੀਸ਼ ਡਾਲੀਆ,ਮਿੱਤਰ ਮਨਜੀਤ,ਪਵਨ ਜੀ,ਗੁਰਦੀਪ ਸਿੰਘ ਉਜਾਲਾ,ਗੁਰਨਾਮ ਬਾਵਾ ਅੰਬਾਲਾ,ਪਰਮਜੀਤ ਕੌਰ ਗਿੱਲ,ਧਰਮਵੀਰ ਸਾਗਰ,ਸੁਭਾਸ਼ ਗੁਪਤਾ,ਜਗਦੀਸ਼ ਰਾਣਾ,ਰੋਹਿਤ ਸਿੱਧੂ,ਸੁਰਜੀਤ ਕੌਰ,ਗੁਰਚਰਨ ਸਿੰਘ ਦਿਲਬਰ,ਜਾਲਾਜ ਕੁਮਾਰ,ਪ੍ਰੋ.ਬਲਵੇਂਦਰ ਸਿੰਘ,ਨਗੀਨਾ ਸਿੰਘ ਬਲੱਗਣ ਅਤੇ ਉਰਮਲਜੀਤ ਵਾਲੀਆ ਨੇ ਸ਼ਿਰਕਤ ਕੀਤੀ।