ਫਿਜ਼ੀ ‘ਚ ਪੁਲਿਸ ਤਾਜ ਦੇ ਨਾਲ ਪਗੜੀ ਪਹਿਨਣ ਵਾਲਾ ਪਹਿਲਾ ਸਿੱਖ ਬਣਿਆ
ਫਿਜੀ ਦੇ ਟਾਪੂ ਦੇਸ਼ ਦੀ ਪੁਲਿਸ ਫੋਰਸ ਨੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਰਦੀ ਵਿੱਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਨਵਜੀਥ ਸਿੰਘ ਸੋਹਤਾ ਸਰਕਾਰੀ ਫਿਜੀ ਪੁਲਿਸ ਤਾਜ ਦੇ ਨਾਲ ਦਸਤਾਰ ਸਜਾਉਣ ਵਾਲੇ ਪਹਿਲੇ ਸਿੱਖ ਪੁਲਿਸ ਮੁਲਾਜ਼ਮ ਬਣ ਗਏ ਹਨ। ਕਾਰਜਕਾਰੀ ਪੁਲਿਸ ਕਮਿਸ਼ਨਰ ਜੁਕੀ ਫੋਂਗ ਚਿਊ ਨੇ ਇਹ ਸਵੀਕਾਰ ਕਰਦੇ ਹੋਏ ਅਧਿਕਾਰਕ ਫਿਜੀ ਪੁਲਿਸ ਤਾਜ ਦੇ ਨਾਲ ਪਗੜੀ ਪਹਿਨਣ ਦੀ ਮਨਜ਼ੂਰੀ ਦਿੱਤੀ ਕਿ ਵਿਭਿੰਨਤਾ ਦਾ ਸਤਿਕਾਰ ਕਰਨਾ ਪੁਲਿਸ ਦੇ ਯਤਨਾਂ ਦੀ ਸਫਲਤਾ ਲਈ ਅਟੁੱਟ ਅੰਗ ਹੈ।
20 ਸਾਲਾ ਪੁਲਿਸ ਕਾਂਸਟੇਬਲ ਸੋਹਾਤਾ ਖੁੱਲ੍ਹੀ ਭਰਤੀ ਵਿਚ ਚੁਣੇ ਜਾਣ ਦੇ ਬਾਅਦ ਨਾਸੋਵਾ ਵਿਚ ਬੇਸਿਕ ਰਿਕਰੂਟਸ ਕੋਰਸ ਵਿਚ ਟ੍ਰੇਨਿੰਗ ਹਾਸਲ ਕਰ ਰਹੇ ਬੈਚ 66 ਦੇ ਮੈਂਬਰ ਹਨ। ਇਕ ਧਰਮ ਨਿਰਪੱਖ ਸਿੱਖ, ਸੋਹਾਤਾ ਨੇ ਇਹ ਜਾਣਦੇ ਹੋਏ ਅਕਾਦਮੀ ਵਿਚ ਦਾਖਲਾ ਲਿਆ ਸੀ ਕਿ ਟ੍ਰੇਨਿੰਗ ਦੀਆਂ ਜ਼ਰੂਰਤਾਂ ਲਈ ਉਨ੍ਹਾਂ ਨੂੰ ਵਿਅਕਤੀਤਵ ਬਲਿਦਾਨ ਦੇਣਾ ਹੋਵੇਗਾ। ਫਿਜੀ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਹਾਲਾਂਕਿ ਕਾਰਜਕਾਰੀ ਪੁਲਿਸ ਕਮਿਸ਼ਨਰ ਨੇ ਸੋਹਾਤਾ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਅਧਿਕਾਰਕ ਫਿਜੀ ਪੁਲਿਸ ਕਰਾਊਨ ਦੇ ਨਾਲ ਪਗੜੀ ਪਹਿਨਣ ਨੂੰ ਮਨਜ਼ੂਰੀ ਦਿੱਤੀ ਹੈ।
ਕਮਿਸ਼ਨਰ ਚਿਊ ਨੇ ਕਿਹਾ ਕਿ ਇਹ ਕਦਮ ਸਮਾਨਤਾ ਤੇ ਵਿਭਿੰਨਤਾ ਦੇ ਬੁਨਿਆਦੀ ਸਿਧਾਂਤਾਂ ਨੂੰ ਬਣਾਏ ਰੱਖਣ ਵਿਚ ਸੰਗਠਨ ਦੀ ਵਚਨਬੱਧਤਾ ਦਾ ਨਤੀਜਾ ਹੈ। ਦਿ ਫਿਜੀ ਪੁਲਿਸ ਫੋਰਸ ਮੁਤਾਬਕ ਪਹਿਲੇ ਸਿੱਖ ਕਾਂਸਟੇਬਲਾਂ ਨੂੰ 1910 ਦੇ ਦਹਾਕੇ ਦੀ ਸ਼ੁਰੂਆਤ ਵਿਚ ਪੁਲਿਸ ਵਿਚ ਭਰਤੀ ਕੀਤਾ ਗਿਆ ਸੀ।
ਫਿਜੀ ਦੇ ਉੱਤਰੀ ਡਵੀਜ਼ਨ ਦੇ ਡ੍ਰੇਕੇਟੀ ਪਿੰਡ ਦੇ ਵਾਸੀ ਸੋਹਾਤਾ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏਕਿਹਾਕਿ ਪਹਿਲਾਂ ਤਾਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਮੇਰੇ ਜੀਵਨ ਵਿਚ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਮੈਂ ਪ੍ਰੇਰਣਾ ਤੇ ਰੋਲ ਮਾਡਲ ਵਜੋਂ ਦੇਖਦਾ ਹਾਂ। ਜਦੋਂ ਮੇਰੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਵਰਗਾ ਬਣਨਾ ਮੇਰਾ ਟੀਚਾ ਹੈ।