ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜੀਵਨੀ ‘ਤੇ ਅਮਰੀਕਨ ਫ਼ਿਲਮਸਾਜ਼ ਕਵੀ ਰਾਜ ਦੇ ਨਿਰਦੇਸ਼ਨ ਹੇਠ ਬਣਾਈ ਗਈ ਫਿਲਮ ਬਾਰੇ ਅੱਜ ਬਰੈਂਪਟਨ ‘ਚ ਪੱਤਰਕਾਰ ਮਿਲਣੀ ਉਲੀਕੀ ਗਈ ਹੈ ਜਿਸ ‘ਚ ਫਿਲਮ ਦੇ ਨਿਰਦੇਸ਼ਕ ਕਵੀ ਰਾਜ , ਫਿਲਮ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਰੋਲ ਨਿਭਾਉਣ ਵਾਲੇ ਕਲਾਕਾਰ ਜਪਤੇਜ ਸਿੰਘ ਜਿਸਨੇ ਮਿਲਖਾ ਸਿੰਘ ਵਾਲੀ ਹਿੰਦੀ ਫਿਲਮ ਵਿੱਚ ਗਭਰੇਟ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਸੀ ਤੇ ਫਿਲਮ ਦੇ ਨਿਰਮਾਤਾ ਹਾਜਰ ਸਨ। ਇਹ ਫਿਲਮ 3 ਨਵੰਬਰ ਨੰ ਦੁਨੀਆ ਭਰ ਵਿੱਚ ਰਿਲੀਜ ਹੋ ਰਹੀ ਹੈ।
ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ‘ਤੇ ਬਣੀ ਫਿਲਮ “ਦਾ ਬਲੈਕ ਪ੍ਰਿੰਸ” ਨਿਰਦੇਸ਼ਤ ਕਰ ਚੁੱਕੇ ਕਵੀ ਰਾਜ, ਜੋ ਕਿ ਗਦਰ ਲਹਿਰ ਬਾਰੇ ਬਹੁਤ ਖੋਜ ਕਰ ਚੁੱਕੇ ਹਨ, ਨੇ ਦੱਸਿਆ ਕਿ ਮੈਂ ਸ਼ਹੀਦ ਸਰਾਭੇ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਰਿਹਾਂ ਤੇ ਇਹ ਫਿਲਮ ਬਣਾਉਣੀ ਇੱਕ ਸੁਪਨਾ ਸੀ।ਗਦਰੀ ਬਾਬਿਆਂ ਦੇ ਜੀਵਨ ਤੇ ਫਿਲਮ ਬਣਾਉਣੀ ਇੱਕ ਚੰਗਾ ਸੰਕੇਤ ਹੈ ਤਾਂਕਿ ਲੋਕਾਈ ਨੂੰ ਪਤਾ ਲੱਗ ਸਕੇ ਕਿ ਕਿਵੇਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਨੂੰ ਛੱਡ ਇੰਨਾ ਸੂਰਮਿਆਂ ਨੇ ਆਪਣਾ-ਆਪ ਕੁਰਬਾਨ ਕਰ ਦਿੱਤਾ ਜਿੱਥੇ ਪਹੁੰਚਣ ਲਈ ਅੱਜ ਲੋਕ ਤਰਸਦੇ ਹਨ। ਕਿਤੇ ਗਦਰੀ ਬਾਬੇ ਸਫ਼ਲ ਹੋ ਜਾਂਦੇ ਤਾਂ ਉਹ ਸਾਰਾ ਖਿੱਤਾ ਇੱਕ ਹੁੰਦਾ। ਅੱਧਾ ਅਫ਼ਗਾਨਿਸਤਾਨ, ਪੂਰਾ ਬਰਮਾ, ਸ੍ਰੀਲੰਕਾ ਨਾਲ ਹੁੰਦਾ, ਪਾਕਿਸਤਾਨ-ਬੰਗਲਾਦੇਸ਼ ਨਾ ਬਣਦੇ। ਗਦਰੀ ਅਜਿਹੀ ਆਜ਼ਾਦੀ ਨਹੀਂ ਸੀ ਚਾਹੁੰਦੇ, ਜੋ ਹੁਣ ਕਹੀ ਜਾ ਰਹੀ ਹੈ