ਮੁੰਬਈ, 25 ਦਸੰਬਰ
ਫ਼ਿਲਮ ‘ਸ਼ਕੀਲਾ’ ਵਿੱਚ ਇੱਕ ਪੁਰਾਣੇ ਸੁਪਰਸਟਾਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਅਦਾਕਾਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ 90ਵਿਆਂ ਦੇ ਦਹਾਕੇ ਤੋਂ ਬਾਅਦ ਸੁਪਰਸਟਾਰਾਂ ਦਾ ਦੌਰ ਖ਼ਤਮ ਹੋਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਕਿਹਾ,‘‘90ਵਿਆਂ ਦੇ ਹੀਰੋ ਸੱਚਮੁੱਚ ਸੁਪਰਸਟਾਰ ਸਨ। ਇਸ ਤੋਂ ਬਾਅਦ ਸੁਪਰਸਟਾਰਾਂ ਦਾ ਦੌਰ ਖ਼ਤਮ ਹੋਣਾ ਸ਼ੁਰੂ ਹੋ ਗਿਆ ਸੀ। ਇਹ ਹੀਰੋ ਸਿਰਫ਼ ਫ਼ਿਲਮੀ ਪਰਦੇ ’ਤੇ ਹੀ ਨਹੀਂ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਨਾਇਕ ਸਨ। ਉਨ੍ਹਾਂ ਦੀ ਸ਼ਖ਼ਸੀਅਤ ਦਾ ਹਰ ਪੱਖ, ਇੱਥੋਂ ਤੱਕ ਕਿ ਉਨ੍ਹਾਂ ਦਾ ਪਹਿਰਾਵਾ ਵੀ ਫੈਸ਼ਨ ਬਣ ਜਾਂਦਾ ਸੀ।’’ ਪੰਕਜ ਦੱਖਣੀ ਭਾਰਤੀ ਸਿਨੇਮਾ ਦੀਆਂ ਫ਼ਿਲਮਾਂ ’ਚ ਮੁੱਖ ਭੂਮਿਕਾਵਾਂ ਨਿਭਾ ਰਿਹਾ ਹੈ। ਇਸ ਕਿਰਦਾਰ ’ਚ ਰਚਣ ਲਈ ਉਨ੍ਹਾਂ ਇਸ ਦਹਾਕੇ ਦੇ ਨਾਇਕਾਂ ਦੇ ਪਹਿਰਾਵੇ ਅਤੇ ਜੀਵਨ ਸ਼ੈਲੀ ਨੂੰ ਆਪਣੀ ਜ਼ਿੰਦਗੀ ’ਚ ਢਾਲਿਆ ਤੇ ਪੰਕਜ ਦਾ ਇਹ ਰੋਲ ਕਈ ਹੀਰੋਆਂ ਦੀ ਯਾਦ ਕਰਾਵੇਗਾ। ਪੰਕਜ ਨੇ ‘ਸ਼ਕੀਲਾ’ ਫ਼ਿਲਮ ’ਚ ਨਿਭਾਈ ਭੂਮਿਕਾ ਬਾਰੇ ਕਿਹਾ, ‘‘ਮੈਂ ਇਸ ਝਲਕ ਵਿੱਚ ਆਉਣ ਲਈ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਆਨੰਦ ਲਿਆ।’’ ਫ਼ਿਲਮ ਵਿੱਚ ਵਿੱਚ ਰਿਚਾ ਚੱਢਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ 25 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।