ਨਵੀਂ ਦਿੱਲੀ, 18 ਦਸੰਬਰ

ਸੁਪਰੀਮ ਕੋਰਟ ਦੇ ਸਾਬਕਾ ਜੱਜ ਗਿਰੀਸ਼ ਟੀ. ਨਾਨਾਵਤੀ, ਜਿਨ੍ਹਾਂ ਨੇ 1984 ਵਿੱਚ ਹੋਏ ਸਿੱਖ ਦੰਗਿਆਂ ਅਤੇ 2002 ਵਿੱਚ ਹੋੲੇ ਗੋਦਰਾ ਦੰਗਿਆਂ ਦੀ ਜਾਂਚ ਕੀਤੀ ਸੀ, ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 86 ਵਰ੍ਹਿਆਂ ਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਅੱਜ ਦੁਪਹਿਰ 1.15 ’ਤੇ ਗੁਜਰਾਤ ਵਿੱਚ ਦਿਲ ਦਾ ਦੌਰਾ ਪਿਆ। ਜਸਟਿਸ ਨਾਨਾਵਤੀ ਦਾ ਜਨਮ 17 ਫਰਵਰੀ 1935 ਨੂੰ ਹੋਇਆ ਸੀ।