ਸਟਾਰ ਨਿਊਜ਼:- ਨੌਰਥ ਅਮਰੀਕਾ ਵਿੱਚ ਟਰੱਕਿੰਗ ਇੰਡਸਟਰੀ ਦਾ ਇੱਥੇ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਹੱਥ ਹੈ ਅਮਰੀਕਾ ਅਤੇ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਇੱਕ ਦੂਸਰੇ ਨਾਲ ਜੁੜੀ ਹੋਈ ਹੈ। ਕਿਸੇ ਇੱਕ ਤੇ ਖਤਰੇ ਨਾਲ ਦੂਜੇ ਨੂੰ ਵੀ ਫਰਕ ਪੈਣਾ ਲਾਜ਼ਮੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਕਿ ਨੌਰਥ ਅਮਰੀਕਾ ਦੀ ਟਰੱਕਿੰਗ ਇੰਡਸਟਰੀ Ḕਤੇ ਮੰਦਵਾੜੇ ਦੇ ਬੱਦਲ ਛਾਏ ਹੋਏ ਹਨ। ਸਤੰਬਰ ਵਿੱਚ ਆਈਆਂ ਰਿਪੋਰਟਾਂ ਤੋਂ ਇਹ ਪਤਾ ਲੱਗਾ ਹੈ ਕਿ ਅਮਰੀਕਾ ਵਿੱਚ ਸਤੰਬਰ ਵਿੱਚ 4,200 ਟਰੱਕਿੰਗ ਇੰਡਸਟਰੀ ਨਾਲ ਸਬੰਧਤ ਨੌਕਰੀਆਂ ਖੁੱਸ ਗਈਆਂ। ਸੈਕੜੇ ਕੰਪਣੀਆਂ ਦਿਵਾਲੀਆ ਹੋ ਗਈਆਂ ਹਨ। 2019 ਵਿੱਚ ਟਰੱਕਿੰਗ ਕਪਣੀਆਂ ਦੀ ਅਮਦਣ ਵਿੱਚ ਵੱਡਾ ਘਾਟਾ ਆਇਆ ਹੈ। ਇਸੇ ਤਰ੍ਹਾਂ ਅਗਸਤ ਵਿੱਚ 5,100 ਲੋਕ ਕੰਮ ਤੋਂ ਲਾਂਭੇ ਕਰ ਦਿੱਤੇ ਗਏ ਸਨ। ਬਹੁਤ ਸਾਰੇ ਟਰੱਕ ਡਰਾਈਵਰ ਜਿਹੜੇ ਲੰਬੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਸਨ ਉਨ੍ਹਾਂ ਨੂੰ ਪਰਿਵਾਰ ਪਾਲਣਾ ਔਖਾ ਹੋਇਅ ਪਿਆ। ਹੈ ਨੀਲ ਸਟੇਨਰ 2001 ਤੋਂ ਟਰੱਕਿੰਗ ਬਿਜ਼ਨਸ ਰਿਹਾ ਸੀ ਉਸ ਦਾ ਕਹਿਣਾ ਹੈ ਕਿ ਟਰੱਕਿੰਗ ਵਿੱਚ ਰੇਟ ਏਨੇ ਘੱਟ ਗਏ ਹਨ ਕਿ ਉਸ ਨੂੰ ਇਹ ਕੰਮ ਛੱਡਣਾ ਪੈ ਰਿਹਾ ਹੈ। ਫਰੇਟ ਦੇ ਪੈਸੇ ਇਨੇ ਘੱਟ ਗਏ ਹਨ ਕਿ ਉਸ ਨੂੰ ਆਪਣਾ ਧੰਦਾ ਬੰਦ ਕਰਨਾ ਪੈ ਰਿਹਾ ਹੈ। ਸਟੇਨਰ ਦਾ ਕਹਿਣਾ ਹੈ ਕਿ ਉਸ ਨੇ ਇਸ ਧੰਦੇ ਨੂੰ ਆਪਣੇ ਜਿੰæਦਗੀ ਦੇ ਬਹੁਤ ਕੀਮਤੀ ਦਿਨ ਦਿੱਤੇ ਪਰ ਅਫਸੋਸ ਮੈਨੂੰ ਹੁਣ ਇਸ ਧੰਦੇ ਨੂੰ ਛੱਡਣਾ ਪੈ ਰਿਹਾ ਹੈ।
ਐਕਟ ਰਿਸਰਚ ਅਨੁਸਾਰ 2019 ਦੀ ਪਹਿਲੀ ਤਿਮਾਹੀ ਤੋਂ ਟਰੱਕਿੰਗ ਇੰਡਸਟਰੀ ਮੰਦਵਾੜੇ ਵਿੱਚ ਜਾ ਰਹੀ ਹੈ। ਬਹੁਤੇ ਟਰੱਕ ਡਰਾਈਵਰਾਂ ਦਾ ਵੀ ਇਹੀ ਮੰਨਣਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦੀ ਆਮਦਣ ਵਿੱਚ ਬਹੁਤ ਕਮੀ ਆਈ ਹੈ। ਜੁਲਾਈ ਅਤੇ ਅਗਸਤ ਵਿੱਚ ਭਾਵੇਂ ਫਰੇਟ ਵੌਲੀਊਮ ਉੱਪਰ ਗਿਆ ਪਰ ਫਿਰ ਅਮਰੀਕਾ ਦੀ 800 ਬਿਲੀਅਨ ਦੀ ਟਰੱਕਿੰਗ ਇੰਡਸਟਰੀ ਤੇ ਮੰਦਵਾੜੇ ਦਾ ਖਤਰਾ ਛਾਇਆ ਹੋਇਆ ਹੈ। 4 ਅਕਤੂਬਰ ਨੂੰ ਅਮਰੀਕੀ ਸਰਕਾਰ ਦੀ ਰਿਪੋਰਟ ਵਿੱਚ ਹੀ ਇਹੀ ਕਿਹਾ ਗਿਆ ਹੈ ਕਿ ਟਰੱਕਿੰਗ ਕੰਪਣੀਆਂ ਵਲੋਂ 4200 ਨੌਕਰੀਆਂ ਖਤਮ ਕੀਤੀਆਂ ਗਈਆਂ ਹਨ। ਮੈਨੂਫੈਕਚਰਿੰਗ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਟ੍ਰੈਕ ਕਰਦੀ ਹੈ ਵਿੱਚ ਵੀ 4000 ਨੌਕਰੀਆਂ ਗੁਆਈਆਂ ਹਨ। ਜੌਬ ਰਿਪੋਰਟ ਰਲਵੀਂ ਮਿਲਵੀਂ ਹੈ ਟ੍ਰਾਂਸਪੋਰਟੇਸ਼ਨ ਨਾਲ ਸਬੰਧਤ ਖੇਤਰ ਵਿੱਚ 15,700 ਨੌਕਰੀਆਂ ਆਈਆਂ ਵੀ ਹਨ। ਪਰ ਇਹ ਵੀ ਸੱਚ ਹੈ ਕਿ ਪਿਛਲੇ ਦੋ ਤਿੰਨ ਮਹੀਨੇ ਵਿੱਚ ਟਰੱਕਿੰਗ ਖੇਤਰ ਵਿੱਚ ਬਹੁਤ ਸਾਰੀਆਂ ਨੌਕਰੀਆਂ ਖ਼ਤਮ ਵੀ ਹੋਈਆਂ ਹਨ। ਬ੍ਰੌਟਨ ਕੈਪੀਟਲ ਮੁਤਾਬਿਕ 2019 ਦੀ ਪਹਿਲੀ ਤਿਮਾਹੀ ਵਿੱਚ 640 ਟਰੱਕਿੰਗ ਕੰਪਣੀਆਂ ਦਿਵਾਲੀਆ ਹੋਈਆਂ ਹਨ। ਪਿਛਲੇ ਸਾਲ ਨਾਲੋਂ ਇਹ ਗਿਣਤੀ ਤਿੰਨ ਗੁਣਾ ਹੈ ਪਿਛਲੇ ਸਾਲ 175 ਕੰਪਣੀਆਂ ਬੰਦ ਹੋਈਆਂ ਸਨ।
ਅਮੈਰੀਕਨ ਟਰੱਕਿੰਗ ਐਸੋਸੀਏਸ਼ਨ ਅਨੁਸਾਰ ਟਰੱਕਿੰਗ ਵਿੱਚ ਮੰਦਵਾੜੇ ਦਾ ਵੱਡਾ ਝੱਟਕਾ ਛੋਟੀਆਂ ਕੰਪਣੀਆਂ ਨੂੰ ਲੱਗਦਾ ਹੈ ਕਿਊਂਕਿ ਇਹ ਕੰਪਣੀਆਂ Ḕਸਪਾਟ ਮਾਰਕੀਟḔ ਵਿੱਚ ਕੰਮ ਕਰਦੀਆਂ ਹਨ 2019 ਵਿੱਚ Ḕਸਪਾਟ ਮਾਰਕੀਟḔ ਦੇ ਰੇਟ ਬਹੁਤ ਘਟੇ ਹਨ ਪਰ ਕੰਟਰੈਕਟ ਰੇਟ ਏਨੇ ਨਹੀਂ ਘਟੇ। ਇੱਕ ਰਿਪੋਰਟ ਮੁਤਾਬਿਕ ਪਿਛਲੇ ਸਾਲ ਨਾਲੋਂ ਇਸ ਸਾਲ ਡਰਾਈ ਵੈਨ ਸਪਾਟ ਰੇਟ 16æ1% ਡਿੱਗੇ ਹਨ, ਦੂਜੇ ਪਾਸੇ ਕੰਟਰੈਕਟ ਰੇਟ ਸਿਰਫ਼ 8æ1% ਡਿੱਗੇ ਹਨ। ਰੋਡਰਨਰ ਅਮਰੀਕਾ ਦੀ 31ਵੀਂ ਵੱਡੀ ਕੰਪਣੀ ਨੇ ਸੋਮਵਾਰ ਇਹ ਐਲਾਨ ਕੀਤਾ ਕਿ ਉਹ ਆਪਣੇ ਵਰਕਫੋਰਸ ਵਿੱਚ 10% ਦੀ ਕਟੌਤੀ ਕਰਨ ਜਾ ਰਹੀ ਹੈ, ਇਹ ਡਰਾਈ ਵੈਨ ਸੈਕਟਰ ਵਿੱਚ ਹੈ ਜਿੱਥੇ ਕੋਈ ਨਫਾ ਨਹੀਂ ਹੈ। ਕੋਲਡ ਕੈਰੀਅਰ ਰੈਫਰੀਜਰੇਡਿਟ ਟਰੱਕਿੰਗ ਕੰਪਣੀ ਹੈ ਵਲੋਂ ਪਿਛਲੇ ਹਫ਼ਤੇ ਬੈਂਕਰੱਪਸੀ ਫਾਈਲ ਕਰ ਦਿੱਤੀ ਹੈ। ਇਸੇ ਤਰ੍ਹਾਂ ਹੋਰ ਕਈ ਵੱਡੀਆਂ ਟਰੱਕਿੰਗ ਕੰਪਣੀਆਂ ਜਿਵੇਂ ਜੇ ਬੀ ਹੰਟ, ਨਾਈਟ-ਸਵਿਫਟ ਅਤੇ ਸ਼ਨਾਈਡਰ ਵੀ ਆਪਣੇ ਖਰਚੇ ਘਟਾਉਣ ਬਾਰੇ ਸੋਚ ਰਹੀਆਂ ਹਨ।