ਨਵੀਂ ਦਿੱਲੀ, 24 ਅਗਸਤ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਮੁਦਰੀਕਰਨ ਯੋਜਨਾ ਰਾਹੀਂ ਆਪਣੇ ਕੁੱਝ ਉਦਯੋਗਪਤੀ ਮਿੱਤਰਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸੋਮਵਾਰ ਨੂੰ ਛੇ ਲੱਖ ਕਰੋੜ ਰੁਪਏ ਦੀ ਕੌਮੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਯੋਜਨਾ ਲਾਂਚ ਕੀਤੀ ਗਈ ਸੀ, ਜਿਸ ਵਿਚ ਸਰਕਾਰ ਅਗਲੇ ਚਾਰ ਸਾਲਾਂ ਦੌਰਾਨ ਵੇਚੇ ਜਾਣ ਵਾਲੇ ਅਸਾਸਿਆਂ ਬਾਰੇ ਜਾਣਕਾਰੀ ਦੇਵੇਗੀ। ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਕਹਿੰਦੀ ਆ ਰਹੀ ਹੈ ਕਿ 70 ਸਾਲ ਵਿੱਚ ਕੁੱਝ ਨਹੀਂ ਹੋਇਆ, ਪਰ ਸਰਕਾਰ ਵੱਲੋਂ 70 ਸਾਲ ਵਿੱਚ ਸਥਾਪਤ ਕੀਤੀਆਂ ਸੰਪਤੀਆਂ ਹੁਣ ਵੇਚੀਆਂ ਜਾ ਰਹੀਆਂ ਹਨ।