ਆਗਾਮੀ ਲੋਕ ਸਭਾ ਚੋਣਾਂ ਲਈ ਤਾਮਿਲਨਾਡੂ ‘ਚ ਬਹੁਜਨ ਦ੍ਰਾਵਿੜ ਪਾਰਟੀ (BDP) ਵੱਲੋਂ 7 ਤਾਮਿਲ ਸਿੱਖ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਇੰਨਾ ਵਿੱਚ ਤਿਰੂਨੇਲਵੇਲੀ ਹਲਕੇ ਤੋਂ ਸੇਲਵਾਕੁਮਾਰ ਉਰਫ਼ ਸੇਲਵਾ ਸਿੰਘ 27), ਵਿਰੂਧੁਨਗਰ ਤੋਂ ਕੋਰਕਾਈ ਪਲਾਨੀਸਾਮੀ ਸਿੰਘ (36), ਕੰਨਿਆਕੁਮਾਰੀ ਤੋਂ ਰਾਜਨ ਸਿੰਘ (60), ਟੇਨਕਸੀ ਤੋਂ ਸੀਤਾ ਕੌਰ (52), ਰਾਮਨਾਥਪੁਰਮ ਤੋਂ ਮਨੀਵਾਸਗਮ ਸ਼ਨਮੁਗਾਸੁੰਦਰ ਸਿੰਘ (46) ਥੂਥੂਕੁਡੀ ਤੋਂ, ਅਤੇ ਮਦੁਰਾਈ ਹਲਕੇ ਤੋਂ ਨਾਗਾ ਵੰਸਾ ਪੰਡਿਅਨ ਸਿੰਘ (30) ਦੇ ਨਾਮ ਸ਼ਾਮਿਲ ਹਨ। ਗੌਰਤਲਬ ਹੈ ਕਿ ਦਿੱਲੀ ਵਿੱਚ ਚੱਲੇ ਕਿਸਾਨੀ ਅੰਦੋਲਨ ਤੋਂ ਪ੍ਰਭਾਵਿਤ ਹੋਕੇ ਵੱਡੀ ਗਿਣਤੀ ‘ਚ ਤਾਮਿਲ ਸਿੱਖ ਧਰਮ ਵਿੱਚ ਆਏ ਹਨ। ਵੈਸੇ ਦੱਸਣਯੋਗ ਹੈ ਕਿ ਆਪਣੇ ਆਪ ਨੂੰ ਪ੍ਰਚਾਰਕ ਦੱਸਣ ਵਾਲੇ ਇੰਨਾ ਸੂਬਿਆਂ ਨਾਲੋਂ ਕੈਨੇਡਾ ਅਮਰੀਕਾ ਵਰਗੇ ਅਮੀਰ ਅਤੇ ਠੰਢੇ ਮੁਲਕਾ ਚ ਪ੍ਰਚਾਰ ਕਰਨ ਨੂੰ ਜ਼ਿਆਦਾ ਤਵੱਜੋ ਦਿੰਦੇ ਆਏ ਹਨ।