ਦਿਲਜੀਤ ਦੋਸਾਂਝ ਦੇ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ 7 ਫਰਵਰੀ ਨੂੰ ਦਿਲਜੀਤ ਦੀ ਫਿਲਮ ਪੰਜਾਬ ‘95 ਨਹੀਂ ਰਿਲੀਜ਼ ਹੋਵੇਗੀ। ਫੈਨਜ਼ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਫਿਲਮ ਰਿਲੀਜ਼ ਨਾ ਹੋਣ ‘ਤੇ ਗਾਇਕ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਸਟੋਰੀ ਸ਼ੇਅਰ ਕਰਦੇ ਹੋਏ ਕਿਹਾ ਕਿ ਵਿਦੇਸ਼ ‘ਚ ਵੀ ਥਿਏਟਰ ‘ਚ ਪੰਜਾਬ ‘95 ਨਹੀਂ ਲੱਗੇਗੀ।
ਇਹ ਦੱਸਦੇ ਹੋਏ ਸਾਨੂੰ ਪੀੜ ਮਹਿਸੂਸ ਹੋ ਰਹੀ ਹੈ ਕਿ 7 ਫਰਵਰੀ ਨੂੰ ਫਿਲਮ ਨਹੀਂ ਰਿਲੀਜ਼ ਹੋਵੇਗੀ। ਕੁਝ ਹਾਲਾਤ ਸਾਡੇ ਕੰਟਰੋਲ ਤੋਂ ਬਾਹਰ ਹਨ। ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ਫਿਲਮ ਪੰਜਾਬ ‘95 ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਦਿਲਜੀਤ ਨੇ ਇਸ ਤੋਂ ਪਹਿਲਾਂ ਫਿਲਮ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ, ‘ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ’, ਖਾਲੜਾ ਦੀ ਨਿਆਂ ਲਈ ਲੜਾਈ ਦੀ ਸ਼ਕਤੀਸ਼ਾਲੀ ਕਹਾਣੀ ਵੱਲ ਇਸ਼ਾਰਾ ਕਰਦੇ ਹੋਏ ਕੈਪਸ਼ਨ ਦਿੱਤਾ ਸੀ।