ਪਾਪੂਆ ਨਿਊ ਗਿਨੀ ਦੇ ਉੱਤਰੀ ਉੱਚੇ ਇਲਾਕਿਆਂ ਵਿਚ ਵਾਪਰੀ ਇਕ ਘਟਨਾ ‘ਚ ਘੱਟੋ-ਘੱਟ 64 ਲੋਕ ਮਾਰੇ ਗਏ। ਐਂਗਾ ਸੂਬੇ ਦੇ ਵਾਪੇਨਮੰਡਾ ਜ਼ਿਲ੍ਹੇ ਵਿਚ ਐਤਵਾਰ ਨੂੰ ਸਵੇਰ ਵੇਲੇ ਹਿੰਸਾ ਭੜਕ ਗਈ, ਜਿਸ ਵਿਚ ਐਂਬੂਲਿਨ ਅਤੇ ਸਿਕਿਨ ਕਬੀਲਿਆਂ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀ ਵੀ ਸ਼ਾਮਿਲ ਸਨ।ਇਸ ਨੂੰ ਹਾਲ ਹੀ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਕਬਾਇਲੀ ਝੜਪਾਂ ਵਜੋਂ ਦਰਸਾਇਆ ਗਿਆ ਹੈ।