ਨਵੀਂ ਦਿੱਲੀ, 5 ਸਤੰਬਰ
ਛੇ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਕੇਰਲ, ਤ੍ਰਿਪੁਰਾ, ਪੱਛਮੀ ਬੰਗਾਲ ਅਤੇ ਝਾਰਖੰਡ ਦੇ ਸੱਤ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਅਤੇ ਵਿਰੋਧੀ ਧਿਰ ਦੇ ਨਵੇਂ ਬਣੇ ਗਠਜੋੜ ਇੰਡੀਆ ਵਿਚਕਾਰ ਇਹ ਪਹਿਲੀ ਚੋਣ ਹੈ। ਕੇਰਲ ਦੀ ਪੁਥੁਪੱਲੀ, ਪੱਛਮੀ ਬੰਗਾਲ ਦੀ ਜਲਪਾਈਗੁੜੀ ਦੀ ਧੂਪਗੁੜੀ ਸੀਟ, ਝਾਰਖੰਡ ਦੀ ਡੂਮਰੀ ਅਤੇ ਉੱਤਰਾਖੰਡ ਦੀ ਬਾਗੇਸ਼ਵਰ ਅਤੇ ਤ੍ਰਿਪੁਰਾ ਦੇ ਬਕਸਾਨਗਰ ਅਤੇ ਧਨਪੁਰ ਸੀਟ ਲਈ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਨਤੀਜੇ ਜਾਰੀ ਕਰੇਗਾ। ਮੌਜੂਦਾ ਵਿਧਾਇਕਾਂ ਦੀ ਮੌਤ ਕਾਰਨ ਪੰਜ ਰਾਜਾਂ ਵਿੱਚ ਜ਼ਿਮਨੀ ਚੋਣਾਂ ਕਰਵਾਉਣੀਆਂ ਪਈਆਂ ਸਨ, ਜਦਕਿ ਦੋ ਹੋਰ ਵਿਧਾਇਕਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।