ਨਵੀਂ ਦਿੱਲੀ, 12 ਮਾਰਚ
ਕਾਂਗਰਸ ਵਰਕਿੰਗ ਕਮੇਟੀ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ, ਗੋਆ ਅਤੇ ਪੰਜਾਬ ਵਿੱਚ ਹਾਰ ਬਾਰੇ ਵਿਚਾਰ ਵਟਾਂਦਰੇ ਲਈ ਐਤਵਾਰ ਨੂੰ ਇੱਥੇ ਬੈਠਕ ਕਰੇਗੀ। ਬੰਗਾਲ, ਅਸਾਮ, ਕੇਰਲਾ ਅਤੇ ਪੁਡੂਚੇਰੀ ਵਿੱਚ ਹਾਰਨ ਤੋਂ ਬਾਅਦ ਪਾਰਟੀ ਲਈ ਇਹ ਦੂਜਾ ਵੱਡਾ ਝਟਕਾ ਹੈ। ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰਨਗੇ। ਸੂਤਰਾਂ ਨੇ ਕਿਹਾ ਕਿ ਹਾਰ ਦੇ ਕਾਰਨਾਂ ਅਤੇ ਪਾਰਟੀ ਦੀ ਸੁਰਜੀਤੀ ਲਈ ਮੰਥਨ ਕੀਤਾ ਜਾਵੇਗਾ।