ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਆਉਣ ਵਾਲੇ ਮਹੀਨਿਆਂ ਵਿਚ ਹਵਾਈ ਯਾਤਰਾ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਦੇਸ਼ ਦੇ 4 ਵੱਡੇ ਏਅਰਪੋਰਟ ਪੰਜਾਬ ਦੇ ਆਦਮਪੁਰ ਏਅਰਬੇਸ, ਜੋਧਪੁਰ, ਸ਼੍ਰੀਨਗਰ ਤੇ ਪੁਣੇ ‘ਤੇ ਰਨਵੇ ਦੀ ਮੁਰੰਮਤ ਕਾਰਨ ਉਡਾਣਾਂ ਕੁਝ ਸਮੇਂ ਲਈ ਪ੍ਰਭਾਵਿਤ ਹੋਣਗੀਆਂ। ਇੰਡੀਅਨ ਏਅਰਫੋਰਸ ਨੇ ਇਨ੍ਹਾਂ ਏਅਰਪੋਰਟਾਂ ‘ਤੇ ਪੜਾਅਬੱਧ ਤਰੀਕੇ ਨਾਲ ਰਨਵੇਅ ਰੀਕਾਰਪੇਟਿੰਗ ਦੀ ਯੋਜਨਾ ਬਣਾਈ ਹੈ।

ਪੰਜਾਬ ਦੇ ਯਾਤਰੀਆਂ ਲਈ ਚਿੰਤਾ ਦੀ ਗੱਲ ਇਹ ਹੈ ਕਿ ਜਲੰਧਰ ਕੋਲ ਆਦਮਪੁਰ ਏਅਰਬੇਸ ‘ਤੇ ਉਡਾਣਾਂ ਸਾਲ ਦੇ ਅਖੀਰ ਤੱਕ ਲਗਭਗ 8 ਮਹੀਨੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ 4 ਏਅਰਪੋਰਟਾਂ ਵਿਚ ਇਹ ਸਭ ਤੋਂ ਲੰਬੇ ਸਮੇਂ ਤੱਕ ਬੰਦ ਰਹਿਣ ਵਾਲਾ ਏਅਰਪੋਰਟ ਹੋਵੇਗਾ। ਜੋਧਪੁਰ ਏਅਰਪੋਰਟ ਵਿਚ 29 ਮਾਰਚ ਤੋਂ 27 ਅਪ੍ਰੈਲ ਤੱਕ ਫਲਾਈਟ ਪੂਰੀ ਤਰ੍ਹਾਂ ਬੰਦ ਰਹੇਗੀ। ਦੂਜੇ ਪਾਸੇ ਇੰਡੀਗੋ ਤੇ ਏਅਰ ਇੰਡੀਆ ਵਰਗੀਆਂ ਏਅਰਲਾਈਨਸ ਨੇ 28 ਮਾਰਚ ਦੇ ਬਾਅਦ ਦੀ ਬੁਕਿੰਗ ਪਹਿਲਾਂ ਹੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸ਼੍ਰੀਨਗਰ ਏਅਰਪੋਰਟ ‘ਤੇ ਅਗਸਤ ਤੋਂ ਅਕਤੂਬਰ ਵਿਚ ਤੱਕ ਹਰ ਵੀਕੈਂਡ ‘ਤੇ ਫਲਾਈਟਾਂ ਪ੍ਰਭਾਵਿਤ ਰਹਿਣਗੀਆਂ। ਇਸ ਦੇ ਬਾਅਦ 16 ਅਕਤੂਬਰ ਤੋਂ 5 ਨਵੰਬਰ ਤੱਕ ਏਅਰਪੋਰਟ ਪੂਰੀ ਤਰ੍ਹਾਂ ਬੰਦ ਰਹੇਗਾ। ਪੁਣੇ ਏਅਰਪੋਰਟ ‘ਤੇ ਵੀ ਰਨਵੇ ਰੈਨੋਵੇਸ਼ਨ ਦਾ ਪਲਾਨ ਹੈ ਪਰ ਤਰੀਕਾਂ ਦਾ ਆਫੀਸ਼ੀਅਨਲ ਐਲਾਨ ਹੋਣਾ ਬਾਕੀ ਹੈ।