ਮੁੰਬਈ — ਵਿਆਹ ਤੋਂ 4 ਸਾਲ ਬਾਅਦ ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਤੇ ਬੇਟਾ ਦੋਵੇਂ ਹੀ ਸਿਹਤਮੰਤ ਹਨ। ਅੰਮ੍ਰਿਤਾ ਤੇ ਉਨ੍ਹਾਂ ਦੇ ਪਤੀ ਆਰ ਜੇ ਅਨਮੋਲ ਦੇ ਬੁਲਾਰੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਾ ਰਾਓ ਨੇ ਐਤਵਾਰ ਸਵੇਰੇ ਪੁੱਤਰ ਨੂੰ ਜਨਮ ਦਿੱਤਾ। ਅਦਾਕਾਰਾ ਦਾ ਪਤੀ ਓਪਰੇਸ਼ਨ ਥਿਏਟਰ ‘ਚ ਉਨ੍ਹਾਂ ਦੇ ਨਾਲ ਹੀ ਰਿਹਾ ਸੀ।

ਦੱਸ ਦਈਏ ਕਿ ਅੰਮ੍ਰਿਤਾ ਰਾਓ ਨੇ ਗਰਭਵਤੀ ਹੋਣ ਦੀ ਗੱਲ ਨੂੰ ਕਾਫ਼ੀ ਸਮੇਂ ਤੱਕ ਲੁਕਾ ਕੇ ਰੱਖਿਆ ਸੀ। ਜਦੋਂ ਉਨ੍ਹਾਂ ਨੂੰ ਇਕ ਕਲੀਨਿਕ ਦੇ ਬਾਹਰ ਪਤੀ ਨਾਲ ਦੇਖਿਆ ਗਿਆ ਸੀ, ਉਦੋਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਸੀ। ਨੌਵੇਂ ਮਹੀਨੇ ‘ਚ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਅੰਮ੍ਰਿਤਾ ਨੇ ਇਸ ਗੱਲ ਨੂੰ ਲੁਕਾ ਕੇ ਰੱਖਣ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਵੀ ਮੰਗੀ ਸੀ।