ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 10 ਫਰਵਰੀ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਛੋਟੇ ਸੈਟੇਲਾਈਟ ਲਾਂਚ ਵ੍ਹੀਕਲ (ਐੱਸਐੱਸਐੱਲਵੀ) ਐੱਲਵੀ ਡੀ2 ਨੇ ਅੱਜ ਇੱਥੋਂ ਉਡਾਣ ਭਰੀ ਤੇ ਈਓਐੱਸ-07 ਉਪਗ੍ਰਹਿ ਅਤੇ ਦੋ ਹੋਰ ਉਪਗ੍ਰਹਿਆਂ ਨੂੰ ਆਪਣੇ ਪੰਧ ਪਾ ਦਿੱਤਾ। ਆਪਣੀ ਦੂਜੀ ਵਿਕਾਸ ਉਡਾਣ ਵਿੱਚ ਐੱਲਵੀ ਡੀ2 ਨੇ ਧਰਤੀ ਨਿਰੀਖਣ ਉਪਗ੍ਰਹਿ ਈਓਐੱਸ-07 ਅਤੇ ਦੋ ਹੋਰ ਉਪਗ੍ਰਹਿ ਅਮਰੀਕਾ ਦੇ ਅੰਟਾਰਿਸ ਵੱਲੋਂ ਤਿਆਰ ਜੈਨੁਸ-1 ਅਤੇ ਚੇਨਈ-ਅਧਾਰਤ ਸਪੇਸ ਕਿਡਜ਼ ਇੰਡੀਆ ਵੱਲੋਂ ਅਜ਼ਾਦੀਸੈੱਟ-2 ਨੂੰ ਲਿਜਾਇਆ ਗਿਆ। ਇਹ ਇਸਰੋ ਦਾ ਇਸ ਸਾਲ ਦਾ ਪਹਿਲਾ ਮਿਸ਼ਨ ਹੈ।