ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿਚ ਵੀਰਵਾਰ ਨੂੰ ਇਕ ਕੋਲਾ ਮਾਈਨਿੰਗ ਕੰਪਨੀ ਦੀ ਇਮਾਰਤ ਵਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿਤੀ ਹੈ।

ਮੀਡੀਆ ਰੀਪੋਰਟਾਂ ਮੁਤਾਬਕ ਇਹ ਅੱਗ ਲਯੁਲਿਯਾਂਗ ਸ਼ਹਿਰ ਦੇ ਲਿਸ਼ੀ ਜ਼ਿਲ੍ਹੇ ‘ਚ ਸਥਿਤ ਪੰਜ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਸਵੇਰੇ ਕਰੀਬ 6.50 ਵਜੇ ਲੱਗੀ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦਸਿਆ ਕਿ ਅੱਗ ਵਿਚ 26 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜਿਆ ਗਿਆ।

ਗਲੋਬਲ ਟਾਈਮਜ਼ ਅਖਬਾਰ ਨੇ ਦਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। ਇਹ ਇਮਾਰਤ ਇਕ ਨਿਜੀ ਕੋਲਾ ਮਾਈਨਿੰਗ ਕੰਪਨੀ ਦੀ ਹੈ। ਦੱਸ ਦੇਈਏ ਕਿ ਚੀਨ ਵਿਚ ਕਮਜ਼ੋਰ ਸੁਰੱਖਿਆ ਮਾਪਦੰਡਾਂ ਕਾਰਨ ਉਦਯੋਗਿਕ ਹਾਦਸੇ ਆਮ ਹਨ।