-ਕੇਦਰ ਸਰਕਾਰ ਕਿਸਾਨਾ ਦਾ ਅੰਤ ਨਾ ਲਵੇ- ਜਥੇਦਾਰ ਬ੍ਰਹਮਪੁਰਾ                                           

ਚੰਡੀਗੜ੍ਹ, 19 ਨਵੰਬਰ-ਸ੍ਰੌਮਣੀ ਅਕਾਲੀ ਦਲ ਟਕਸਾਲੀ ਵੱਲੋ ਸੰਯੁਕਤ ਕਿਸਾਨ ਮੋਰਚੇ ਵੱਲੋ ਦੇਸ ਵਿਆਪੀ ਅੰਦੋਲਨ ਤਹਿਤ 26 ਨੂੰ ਦਿੱਲੀ ਦੇ ਕੀਤੇ ਜਾ ਰਹੇ ਪੰਜ ਪਾਸਿਉ ਘੇਰਾਉ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ । ਅੱਜ ਸਾਮ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਸਬ ਦਫਤਰ ਚੰਡੀਗੜ੍ਹ ਤੋ ਜਾਰੀ ਬਿਆਨ ਵਿੱਚ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਸਾਨ ਜਥੇਬੰਦੀਆ ਦੇ ਸਮੂਹ ਵੱਲੋ ਪੁਰਅਮਨ ਢੰਗ ਨਾਲ ਲਏ ਅੱਜ ਦੇ ਫੈਸਲੇ ਦੀ ਪੁਰਜੋਰ ਹਮਾਇਤ ਕਰਦਿਆ ਦੇਸ ਦੇ ਕਿਸਾਨਾ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕੇਦਰ ਵੱਲੋ ਕਾਲੇ ਕਨੂੰਨ ਬਣਾਉਣ ਲਈ ਜੋ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਹਨ ਜਦ ਤੱਕ ਉਹ ਵਾਪਸ ਨਹੀ ਲਏ ਜਾਂਦੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਤਨ ਮਨ ਧਨ ਨਾਲ ਦੇਸ ਵਿਆਪੀ ਕਿਸਾਨ ਅੰਦੋਲਨ ਦੀ ਹਮਾਇਤ ਕਰਦਾ ਰਹੇਗਾ । ਉਹਨਾ ਕੇਦਰ ਸਰਕਾਰ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਜਾਣਬੁੱਝ ਕੇ ਕਿਸਾਨਾ ਨੂੰ ਖੱਜਲਖੁਆਰ ਕਰ ਰਹੀ ਹੈ ਪਰ ਕਿਸਾਨ ਜਥੇਬੰਦੀਆ ਬਹੁਤ ਹੀ ਸਿਆਣਪ ਨਾਲ ਬੜੇ ਹੀ ਸੁਚੱਜੇ ਢੰਗ ਨਾਲ ਅੰਦੋਲਨ ਨੂਫ ਪੁਰਅਮਨ ਢੰਗ ਨਾਲ ਚਲਾ ਰਹੀਆ ਹਨ । ਉਹਨਾ ਕਿਹਾ ਕਿ ਦੇਸ ਦੇ ਹਰੇਕ ਵਰਗ ਕਿਸਾਨ ਅੰਦੋਲਨ ਨਾਲ ਜੁੜ ਚੁੱਕਿਆ ਹੈ ਤੇ ਹੁਣ ਇਹ ਅੰਦੋਲਨ ਫੈਸਲਾਕੁੰਨ ਸਥਿਤੀ ਵਿੱਚ ਪਹੁੰਚ ਗਿਆ ਹੈ । ਕੇਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾ ਨਾਲ ਗੋਲਮੇਜ ਗੱਲਬਾਤ ਕਰਕੇ ਕਾਲੇ ਕਨੂੰਨ ਵਾਪਸ ਲੈਕੇ ਕਿਸਾਨਾ ਦੇ ਭਵਿੱਖ ਲਈ ਠੋਸ ਨੀਤੀ ਦਾ ਐਲਾਨ ਕਰੇ ਜਿਸ ਨਾਲ ਦੇਸ ਦਾ ਕਿਸਾਨ ਖੁਸ਼ਹਾਲ ਹੋ ਸਕੇ ।