ਚੰਡੀਗੜ੍ਹ, 6 ਜੁਲਾਈ 2019- ਵਿਦੇਸ਼ਾਂ ਦੀ ਧਰਤੀ ‘ਤੇ ਪੰਜਾਬੀ ਨੋਜਵਾਨਾਂ ਦੇ ਮਾਰੇ ਜਾਣ ਦੀ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ।ਤਾਜ਼ਾ ਘਟਨਾ ਪਿੰਡ ਕਜਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਹੈ।ਜਿਸਦਾ ਉਸਦੇ ਦੋਸਤ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਹੈ।ਸੁਖਵਿੰਦਰ ਸਿੰਘ 22 ਸਾਲ ਪਹਿਲਾਂ ਚੰਗੇ ਭਵਿੱਖ ਦੀ ਉਮੀਦ ਵਿੱਚ ਇੰਗਲੈਂਡ ਗਿਆ ਸੀ ਅਤੇ ਉੱਥੇ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ, ਕੰਮ ‘ਤੇ ਲੇਟ ਪਹੁੰਚਣ ਕਾਰਨ ਉਸਦੀ ਆਪਣੇ ਦੋਸਤ ਨਾਲ ਤਕਰਾਰ ਹੋ ਗਈ।ਜਿਸਤੋਂ ਬਾਅਦ ਉਸਦਾ ਦੋਸਤ ਆਪਣੇ ਗੁੱਸੇ ਨੂੰ ਕਾਬੂ ਨਾ ਕਰ ਸਕਿਆ ਅਤੇ ਉਸਨੇ ਛੁਰਾ ਮਾਰ ਕੇ ਸੁਖਵਿੰਦਰ ਦਾ ਕਤਲ ਕਰ ਦਿੱਤਾ।

ਪੁਲੀਸ ਨੇ ਸੁਖਵਿੰਦਰ ਦੇ ਕਤਲ ਨੂੰ ਗ੍ਰਿਫਤਾਰ ਕਰ ਲਿਆ ਹੈ।ਪਰਿਵਾਰਿਕ ਮੈਂਬਰਾਂ ਨੂੰ ਜਦੋਂ ਸੁਖਵਿੰਦਰ ਦੇ ਕਤਲ ਦੀ ਖ਼ਬਰ ਮਿਲੀ ਤਾਂ ਘਰ ਵਿੱਚ ਮਾਤਮ ਛਾ ਗਿਆ।ਸੁਖਵਿੰਦਰ ਦੀ ਮਾਂ ਕਸ਼ਮਰਿ ਕੌਰ ਆਪਣੇ ਪੁੱਤਰ ਦੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸ਼ਜਾ ਦੇਣ ਦੀ ਮੰਗ ਕਰ ਰਹੀ ਹੈ।

ਜ਼ਿਕਰਯਗਿ ਹੈ ਕਿ 22 ਸਾਲ ਪਹਿਲਾਂ ਸੁਖਵਿੰਦਰ ਸਿੰਘ ਚੰਗੇਰੇ ਭਵਿੱਖ ਦੀ ਉਮੀਦ ਵਿੱਚ ਇੰਗਲੈਂਡ ਗਿਆ ਸੀ ਅਤੁ ਮੁੜ ਕਦੇ ਪਿੰਡ ਵਾਪਿਸ ਨਹੀਂ ਮੁੜਿਆ ਸੀ।ਉਹ ਪੱਕੇ ਹੋ ਜਾਣ ਤੋਂ ਬਾਅਦ ਵਤਨ ਵਾਪਿਸ ਮੁੜਨ ਬਾਰੇ ਕਹਿ ਰਿਹਾ ਸੀ।ਹੁਣ ਉਸਨੇ ਪੱਕੇ ਹੋ ਜਾਣ ਤੋਂ ਬਾਅਦ ਜਲਦੀ ਹੀ ਵਤਨ ਵਾਪਿਸ ਮੁੜਨਾ ਸੀ।ਪਰ ਹੁਣ ਮਾਪਿਆਂ ਦੀ 22 ਸਾਲ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਗਏ ਪੁੱਤਰ ਨੂੰ ਮਿਲਣ ਦੀ ਉਮਦਿ ਨਹੀਂ ਰਹੀ।