ਨਵੀਂ ਦਿੱਲੀ, 4 ਜਨਵਰੀ
ਪੈਰਿਸ ਜਾ ਰਹੀ ਏਅਰ ਇੰਡੀਆ ਦੀ ਉਡਾਣ ਅੱਜ ਬਾਅਦ ਦੁਪਹਿਰ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ ’ਤੇ ਵਾਪਸ ਆ ਗਈ। ਏਅਰ ਇੰਡੀਆ ਸੀ787-800 ਏਅਰਕ੍ਰਾਫਟ ਵੀਟੀ-ਏਐੱਨਡੀ ਓਪਰੇਟਿੰਗ ਫਲਾਈਟ ਏI143 (ਦਿੱਲੀ-ਪੈਰਿਸ) ਵਿਚ 210 ਯਾਤਰੀ ਸਵਾਰ ਸਨ ਅਤੇ ਜਹਾਜ਼ ਦੁਪਹਿਰ 2.25 ਵਜੇ ਹਵਾਈ ਅੱਡੇ ‘ਤੇ ਵਾਪਸ ਪਰਤਿਆ।