ਤਰਨਤਾਰਨ ਵਿਚ 1993 ਵਿਚ ਹੋਏ ਫਰਜ਼ੀ ਐਨਕਾਊਂਟਰ ਜੁੜੇ ਮਾਮਲੇ ਵਿਚ ਸੀਬੀਆਈ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਸਾਬਕਾ SSP ਤੇ ਡੀਐੱਸਪੀ ਸਣੇ 5 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੋਮਵਾਰ ਨੂੰ ਅਦਾਲਤ ਵਿਚ ਇਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ।

ਦੋਸ਼ੀ ਕਰਾਰ ਦਿੱਤੇ ਗਏ ਅਧਿਕਾਰੀਆਂ ਵਿਚ ਰਿਟਾਇਰਡ ਐੱਸਐੱਸਪੀ ਭੁਪਿੰਦਰਜੀਤ ਸਿੰਘ, ਰਿਟਾਇਰਡ ਇੰਸਪੈਕਟਰ ਸੂਬਾ ਸਿੰਘ, ਰਿਟਾਇਰਡ ਡੀਐੱਸਪੀ ਦਵਿੰਦਰ ਸਿੰਘ ਤੇ ਰਿਟਾਇਰਡ ਇੰਸਪੈਕਟਰ ਰਘੁਬੀਰ ਸਿੰਘਤੇ ਗੁਲਬਰਗ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ IPC ਦੀ ਧਾਰਾ 302 (ਹੱਤਿਆ) ਤੇ 120-ਬੀ (ਅਪਰਾਧਿਕ ਸਾਜਿਸ਼) ਤਹਿਤ ਸਜ਼ਾ ਸੁਣਾਈ ਜਾਵੇਗੀ। ਦੋਸ਼ੀ ਠਹਿਰਾਏ ਜਾਣ ਦੇ ਬਾਅਦ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਮਾਮਲਾ 1993 ਦਾ ਹੈ ਜਿਸ ਵਿਚ 7 ਨੌਜਵਾਨਾਂ ਨੂੰ 2 ਵੱਖ-ਵੱਖ ਪੁਲਿਸ ਐਨਕਾਊਂਟਰ ਵਿਚ ਮਰਿਆ ਹੋਇਆ ਦਿਖਾਇਆ ਗਿਆ ਸੀ। ਦੋਸ਼ੀਆਂ ਨੇ ਉਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਕਈ ਦਿਨਾਂ ਤੱਕ ਹਿਰਾਸਤ ਵਿਚ ਰੱਖਿਆ।ਉਨ੍ਹਾਂ ਨੂੰ ਘਰਾਂ ਵਿਚੋਂ ਲਿਜਾ ਕੇ ਜਬਰਨ ਰਿਕਵਰੀ ਕਰਵਾਈ ਗਈ। ਇਸ ਦੇ ਬਾਅਦ ਤਰਨਤਾਰਨਾ ਵਿਚ ਥਾਣਾ ਵੈਰੋਵਾਲ ਤੇ ਥਾਣਾ ਸਹਰਾਲੀ ਵਿਚ ਦੋ ਵੱਖ-ਵੱਖ ਫਰਜ਼ੀ ਪੁਲਿਸ ਐਨਕਾਊਂਟਰਾਂ ਦੀ FIR ਦਰਜ ਕੀਤੀ ਗਈ। ਉਨ੍ਹਾਂ ਨੂੰ ਝੂਠੇ ਐਨਕਾਊਂਟਰ ਵਿਚ ਮਾਰ ਦਿੱਤਾ ਗਿਆ ਤੇ ਬਾਅਦ ‘ਚ ਇਨ੍ਹਾਂ ਦੀ ਲਾਸ਼ਾਂ ਦਾ ਅਣਪਛਾਤੇ ਕਹਿ ਕੇ ਸਸਕਾਰ ਕਰ ਦਿੱਤਾ ਗਿਆ ਸੀ ।