ਨਿਊਯਾਰਕ, 3 ਮਈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਹੋਰ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। 81 ਸਾਲਾ ਜੈਸਿਕਾ ਲੀਡਸ ਨੇ ਨਿਊਯਾਰਕ ਵਿੱਚ ਜਿਊਰੀ ਦੇ ਸਾਹਮਣੇ ਗਵਾਹੀ ਦਿੱਤੀ ਕਿ ਟਰੰਪ ਨੇ 1970 ਦੇ ਅਖੀਰ ਵਿੱਚ ਹਵਾਈ ਜਹਾਜ਼ ਵਿੱਚ ਉਸ ਨਾਲ ਛੇੜਖਾਨੀ ਕੀਤੀ ਸੀ। ਲੀਡਜ਼ ਨੇ ਈ. ਜੀਨ ਕਾਰਲੇਸ ਨਾਂ ਦੀ ਔਰਤ ਵੱਲੋਂ ਟਰੰਪ ਖਿਲਾਫ ਦਾਇਰ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਗਵਾਹੀ ਦਿੱਤੀ।