ਪੇਈਚਿੰਗ, 21 ਮਾਰਚ
ਚਾਈਨਾ ਈਸਟਰਨ ਏਅਰਲਾਈਨਜ਼ ਦਾ ਜਹਾਜ਼ ਬੋਇੰਗ 737 ਦੱਖਣੀ ਸੂਬੇ ਗੁਆਂਗਜ਼ੀ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਕਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਸੀ। ਜਹਾਜ਼ ਵਿੱਚ 132 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚ 123 ਮੁਸਾਫ਼ਰ ਤੇ 9 ਅਮਲੇ ਦੇ ਮੈਂਬਰ ਹਨ। ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਹਾਦਸਾ ਤੈਂਗ ਕਾਊਂਟੀ ਵਿੱਚ ਵੁਜ਼ੂਹੂ ਸ਼ਹਿਰ ਨੇੜੇ ਹੋਇਆ ਦੱਸਿਆ ਜਾਂਦਾ ਹੈ। ਰਾਹਤ ਕਾਰਜਾਂ ਲਈ ਟੀਮਾਂ ਰਵਾਨਾ ਹੋ ਗਈਆਂ ਹਨ।