ਨਵੀਂ ਦਿੱਲੀ – ਕੰਮ ਲਈ ਗੈਰ-ਕਾਨੂੰਨੀ ਤਰੀਕੇ ਨਾਲ ਲਾਓਸ ਲਿਜਾਏ ਗਏ 13 ਭਾਰਤੀਆਂ ਨੂੰ ਬਚਾ ਕੇ ਘਰ ਵਾਪਸ ਭੇਜ ਦਿੱਤਾ ਗਿਆ ਹੈ। ਲਾਓਸ ‘ਚ ਭਾਰਤੀ ਦੂਤਘਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਮਹੀਨੇ ਲਾਓਸ ‘ਚ 17 ਭਾਰਤੀ ਕਾਮਿਆਂ ਨੂੰ ਬਚਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ।

ਲਾਓਸ ‘ਚ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ ਕਿ ਭਾਰਤੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਵੱਡੀ ਤਰਜੀਹ ਦੇ ਤੌਰ ‘ਤੇ ਦੂਤਘਰ ਨੇ 13 ਭਾਰਤੀਆਂ ਨੂੰ ਸਫ਼ਲਤਾਪੂਰਵਕ ਬਚਾਇਆ ਅਤੇ ਵਾਪਸ ਲਿਆਂਦਾ। ਇਨ੍ਹਾਂ ‘ਚ ਅਟਾਪੋ ਸੂਬੇ ‘ਚ ਲੱਕੜ ਦੀ ਫੈਕਟਰੀ ‘ਚ ਕੰਮ ਕਰਨ ਵਾਲੇ ਓਡੀਸ਼ਾ ਦੇ 7 ਮਜ਼ਦੂਰ ਅਤੇ ਬੋਕੀਓ ਸੂਬੇ ‘ਚ ਗੋਲਡਨ ਟ੍ਰਾਇੰਗਲ ਸੇਜ਼ ‘ਚ ਕੰਮ ਕਰਨ ਵਾਲੇ 6 ਭਾਰਤੀ ਨੌਜਵਾਨ ਸ਼ਾਮਲ ਹਨ। “