ਟੋਰਾਂਟੋਂ:-(ਹਰਜੀਤ ਸਿੰਘ ਬਾਜਵਾ) ਬਰੈਂਪਟਨ ਸਿਟੀ ਵੱਲੋਂ ਕਰਵਾਏ ਜਾਂਦੇ ਤਿੰਨ ਦਿਨਾਂ ਸਲਾਨਾਂ ਬਹੁ-ਸੱਭਿਅਚਾਰਕ ਮੇਲੇ ਕੈਰਾਬ੍ਰਹਮ ਵਿੱਚ ਜਿੱਥੇ ਪੂਰੇ ਬਰੈਂਪਟਨ ਸ਼ਹਿਰ ਦੇ ਇਲਾਕੇ ਵਿੱਚ ਵੱਖ-ਵੱਖ ਥਾਂਵਾਂ ਉੱਤੇ ਵੱਖ-ਵੱਖ ਦੇਸ਼ਾਂ ਦਾ ਸੱਭਿਆਚਾਰ, ਸੰਗੀਤਕ ਵੰਨਗੀਆਂ ਅਤੇ ਖਾਣਾਂ ਲੋਕਾਂ ਦੀ ਖਿੱਚ ਦਾ ਕੇਂਦਰ ਹੋਵੇਗਾ ਉੱਥੇ ਹੀ 12, 13 ਅਤੇ 14 ਜੁਲਾਈ ਨੂੰ ਹੋਣ ਵਾਲੇ ਇਸ ਮੇਲੇ ਵਿੱਚ 1295 ਵਿਲੀਅਮਜ਼ ਪਾਰਕਵੇਅ(ਨੇੜੇ ਟੋਬ੍ਰਹਮ ਰੋਡ ਐਂਡ ਵਿਲੀਅਮਜ਼ ਪਾਰਕਵੇਅ) ਤੇ’ ਸਥਿੱਤ ਟੈਰੀਮਿਲਰ ਰੀਕ੍ਰੇਸ਼ਨ ਸੈਂਟਰ ਵਿਖੇ ਪੰਜਾਬ ਪਵੇਲੀਅਨ ਦੁਆਰਾ ਪੰਜਾਬ ਦੀ ਨੁੰਮਾਇੰਦਗੀ ਕੀਤੀ ਜਾਵੇਗੀ। ਸ੍ਰ[ ਪ੍ਰਿਤਪਾਲ ਸਿੰਘ ਚੱਗਰ ਦੀ ਅਗਵਾਈ ਹੇਠ ਹੋਣ ਵਾਲੇ ਇਸ ਪੰਜਾਬ ਪਵੇਲੀਅਨ ਵਿੱਚ ਗਿੱਧਾ, ਭੰਗੜਾ, ਗੀਤ ਸੰਗੀਤ, ਵੱਖ-ਵੱਖ ਪ੍ਰਕਾਰ ਦੇ ਖਾਣੇ ਅਤੇ ਹੋਰ ਵੀ ਬਹੁਤ ਕੁਝ ਹੋਵੇਗਾ। ਦੱਸਣਯੋਗ ਹੈ ਕਿ ਇਸ ਮੇਲੇ ਦੀ ਸਿਟੀ ਵੱਲੋਂ ਬਣਾਈ ਕੈਰਾਬ੍ਰਹਮ ਨਿਗਰਾਨੀ ਟੀਮ ਨਿਗਰਾਨੀ ਕਰਦੀ ਹੈ ਅਤੇ ਇਸ ਮੇਲੇ ਤੋਂ ਬਾਅਦ ਇੱਕ ਵੱਡੇ ਸਮਾਗਮ ਰਾਹੀਂ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰ, ਖਾਣੇ ਅਤੇ ਹੋਰ ਵੰਨਗੀਆਂ ਨੂੰ ਜੱਜਾਂ (ਨਿਰਣਾਇਕ) ਦੀ ਟੀਮ ਦੁਆਰਾ ਪਹਿਲੀ, ਦੂਜੀ ਅਤੇ ਤੀਜੀ ਕੈਟਾਗਿਰੀ ਅਧੀਨ ਐਵਾਰਡ ਵੀ ਦਿੱਤੇ ਜਾਂਦੇ ਹਨ।