ਨਵੀਂ ਦਿੱਲੀ, 20 ਜਨਵਰੀ
ਦੇਸ਼ ਵਿੱਚ 12 ਤੋਂ 14 ਵਰ੍ਹਿਆਂ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਸਰਕਾਰ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਵਿਗਿਆਨਕ ਪੱਧਰ ’ਤੇ ਜਾਣਕਾਰੀ ਲੈਣ ਮਗਰੋਂ ਹੀ ਇਸ ਬਾਰੇ ਕੋਈ ਫੈਸਲਾ ਲਿਆ ਜਾਵੇਗਾ। ਇਸੇ ਦੌਰਾਨ ਨੀਤੀ ਆਯੋਗ ਮੈਂਬਰ (ਸਿਹਤ) ਡੀ. ਵੀ. ਕੇ. ਪੌਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਹੋ ਜਾਂਦਾ ਹੈ ਤਾਂ ਉਹ ਤਿੰਨ ਮਹੀਨਿਆਂ ਮਗਰੋਂ ਟੀਕਾਕਰਨ ਦਾ ਦੂਜਾ ਡੋਜ਼ ਜਾਂ ਪ੍ਰੀਕੋਸ਼ਨ (ਬੂਸਟਰ) ਡੋਜ਼ ਲਗਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ 12 ਤੋਂ 14 ਸਾਲਾਂ ਦੇ ਬੱਚਿਆਂ ਦੇ ਟੀਕਾਕਰਨ ਲਈ ਗੰਭੀਰ ਹੈ ਤੇ ਇਸ ਬਾਰੇ ਫੈਸਲਾ ਵਿਗਿਆਨਕ ਜਾਣਕਾਰੀ ਲੈਣ ਮਗਰੋਂ ਹੀ ਲਿਆ ਜਾਵੇਗਾ।