ਸਟਾਰ ਨਿਊਜ਼:-ਅਪ੍ਰੈਲ ਮਹੀਨੇ ਵਿੱਚ ਆਰਬੀਸੀ ਥੌਟ ਲੀਡਰਸ਼ਿਪ ਵਲੋਂ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ 2015 ਅਤੇ 2024 ਦੇ ਵਿਚਕਾਰ $1 ਟ੍ਰਿਲੀਅਨ ਤੋਂ ਵੱਧ ਦਾ ਨਿਵੇਸ਼ ਕੈਨੇਡਾ ਤੋਂ ਬਾਹਰ ਗਿਆ ਹੈ, ਇਹ ਉਹ ਸਮਾਂ ਹੈ ਜਦੋਂ ਕੈਨੇਡਾ ਵਿੱਚ ਜਸਟਿਨ ਟਰੂਡੋ ਦੇ ਅਧੀਨ ਲਿਬਰਲ ਸਰਕਾਰ ਰਾਜ ਸੱਤਾ ਵਿੱਚ ਸੀ।
ਇਸ ਤਰ੍ਹਾਂ ਦੇ ਵੱਡੇ ਨਿਵੇਸ਼ ਦਾ ਕੈਨੇਡਾ ਤੋਂ ਬਾਹਰ ਜਾਣਾ ਆਧੁਨਿਕ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡਾ ਦੱਸਿਆ ਗਿਆ ਹੈ
ਕੈਨੇਡਾ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਸਿੱਧੇ ਨਿਵੇਸ਼ ਦੇ ਹਰੇਕ ਡਾਲਰ ਦੇ ਮੁਕਾਬਲੇ ਦੋ ਡਾਲਰ ਕੈਨੇਡਾ ਤੋਂ ਬਾਹਰ ਗਏ।
ਰਿਪੋਰਟਾਂ ਦਰਸਾਉਂਦੀਆਂ ਹਨ ਕਿ ਕੈਨੇਡਾ ਨੇ ਇਸ ਦਹਾਕੇ ਦੌਰਾਨ ਕਮਜ਼ੋਰ ਵਪਾਰਕ ਨਿਵੇਸ਼, ਉਤਪਾਦਕਤਾ ਵਿੱਚ ਰੁਕਾਵਟ, ਅਤੇ ਜੀਵਨ ਪੱਧਰ ਵਿੱਚ ਖੜੋਤ ਦਾ ਅਨੁਭਵ ਕੀਤਾ ਹੈ।
ਕੈਨੇਡਾ ਨੇ ਇਸ ਸਮੇਂ ਦੌਰਾਨ ਅਮਰੀਕਾ ਅਤੇ ਚੀਨ ਨੂੰ ਛੱਡ ਕੇ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਪੂੰਜੀ ਨਿਰਯਾਤ ਕੀਤੀ।
ਆਲੋਚਕ ਅਤੇ ਵਿਰੋਧੀ ਧਿਰ ਦੇ ਮੈਂਬਰ, ਜਿਵੇਂ ਕਿ ਕੰਜ਼ਰਵੇਟਿਵ ਸੰਸਦ ਮੈਂਬਰ, ਦਲੀਲ ਦਿੰਦੇ ਹਨ ਕਿ ਇਸ ਤਰ੍ਹਾਂ ਨਿਵੇਸ਼ ਦਾ ਕੈਨੇਡਾ ਤੋਂ ਬਾਅਦ ਜਾਣਾ ਲਿਬਰਲ ਸਰਕਾਰ ਦੀਆਂ ਖ਼ਰਾਬ ਨੀਤੀਆਂ ਦਾ ਨਤੀਜਾ ਹੈ, ਜਿਸ ਵਿੱਚ ਵਧੇਰੇ ਟੈਕਸ, ਬਹੁਤ ਜ਼ਿਆਦਾ ਰੈਗੂਲੇਟਰੀ ਰੈੱਡ ਟੇਪ, ਅਤੇ ਇੱਕ ਬੇ-ਮੁਕਾਬਲਾ ਨਿਵੇਸ਼ ਮਾਹੌਲ ਸ਼ਾਮਲ ਹੈ।
ਆਰਬੀਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2015 ਤੋਂ ਬਾਅਦ 2025 ਪਹਿਲਾ ਸਾਲ ਸੀ ਜਦੋਂ ਕੈਨੇਡਾ ਨੇ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ $100 ਬਿਲੀਅਨ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਕੀਤਾ ਸੀ। ਅਪ੍ਰੈਲ 2026 ਤੱਕ, ਇਸ ਘਾਟ ਨੂੰ ਪੂਰਾ ਕਰਨ ਲਈ ਨਵੇਂ ਨਿਵੇਸ਼ਾਂ ਵਿੱਚ $1 ਟ੍ਰਿਲੀਅਨ ਆਕਰਸ਼ਿਤ ਕਰਨ ਲਈ ਨਵੇਂ ਯਤਨਾਂ ਦਾ ਐਲਾਨ ਵੀ ਕੀਤਾ ਗਿਆ ਸੀ।














