ਫ਼ਿਰੋਜ਼ਪੁਰ,12 ਸਤੰਬਰ

ਇਥੋਂ ਦੇ ਸਿਟੀ ਹਲਕਾ ਦੇ ਡੀਐੱਸਪੀ ਕੇਸਰ ਸਿੰਘ ਦੀ ਅੱਜ ਤੜਕੇ ਕਰੀਬ ਢਾਈ ਵਜੇ ਅਚਾਨਕ ਮੌਤ ਹੋ ਗਈ। ਮੰਨਿਆਂ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਮਾਗ ਦੀ ਨਾੜੀ ਫਟਣ ਕਾਰਨ ਹੋਈ ਹੈ। ਡੀਐੱਸਪੀ ਕੇਸਰ ਸਿੰਘ ਸਾਲ 1990 ਵਿਚ ਪੰਜਾਬ ਪੁਲੀਸ ਵਿਚ ਏਐੱਸਆਈ ਭਰਤੀ ਹੋਏ ਸਨ। 16 ਜੁਲਾਈ ਨੂੰ ਉਨ੍ਹਾਂ ਨੇ ਡੀਐੱਸਪੀ ਫ਼ਿਰੋਜ਼ਪੁਰ ਵਿਚ ਸਿਟੀ ਹਲਕੇ ਦਾ ਚਾਰਜ ਸੰਭਾਲਿਆ। ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਦਿਆਲ ਸਿੰਘ ਮਾਨ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰ ਸਿੰਘ ਨੇ ਉਨ੍ਹਾਂ ਦੀ ਅਚਾਨਕ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਡੀਐੱਸਪੀ ਕੇਸਰ ਸਿੰਘ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੰਗਵਾਨ ਥਾਣਾ ਬੱਸੀ ਪਠਾਣਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਕੀਤਾ ਜਾਵੇਗਾ।