ਫ਼ਿਰੋਜ਼ਪੁਰ, 9 ਜੁਲਾਈ
ਫ਼ਿਰੋਜ਼ਪੁਰ ਦੇ ਮਮਦੋਟ ਖੇਤਰ ਵਿਚ ਤਾਇਨਾਤ ਬੀਐੱਸਐੱਫ਼ ਦੇ ਅੱਠ ਜਵਾਨਾਂ ਦੇ ਕਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਹੈ। ਇਹ ਸਾਰੇ ਜਵਾਨ ਬੀਐੱਸਐੱਫ਼ ਦੀ ਚੌਂਕੀ ਜੱਲੋ ਕੇ ਵਿੱਚ ਡਿਊਟੀ ਦੇ ਰਹੇ ਹਨ। ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੇ ਸਾਥੀ ਜਵਾਨਾਂ ਦੇ ਸੈਂਪਲ ਵੀ ਲਏ ਜਾ ਰਹੇ ਹਨ ਤੇ ਕਈ ਜਵਾਨਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।