ਫ਼ਾਜ਼ਿਲਕਾ, 4 ਮਈ: ਜ਼ਿਲ੍ਹਾ ਮੈਜਿਸਟਰੇਟ  ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਐਪੀਡੈਮਿਕ ਕੰਟਰੋਲ ਐਕਟ 1897 ਤਹਿਤ ਪੰਜਾਬ ਦੇ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ/ਅਡਵਾਈਜ਼ਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਪੀਡੈਮਿਕ ਕੰਟਰੋਲ ਐਕਟ 1897 ਸੈਕਸ਼ਨ-2 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 4 ਮਈ ਤੋਂ 17 ਮਈ 2020 ਤੱਕ ਜ਼ਿਲ੍ਹਾ ਫ਼ਾਜਿਲਕਾ ਵਿਚ ਕਰਫਿਊ ਦੇ ਨਾਲ-ਨਾਲ ਤਾਲਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ।

ਜਾਰੀ ਹੁਕਮਾਂ ’ਚ ਉਨ੍ਹਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਆਮ ਵਾਂਗ ਖੁੱਲੇ੍ਹ ਰਹਿਣਗੇ। ਆਮ ਜਨਤਾ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਜ਼ਿਲੇ੍ਹ ਫ਼ਾਜ਼ਿਲਕਾ ਵਿਚ ਵੱਖ-ਵੱਖ ਸ਼੍ਰੇਣੀ ਦੀਆਂ ਦੁਕਾਨਾਂ ਨੂੰ ਕਰਫਿਊ ਦੌਰਾਨ 50 ਫੀਸਦੀ ਸਟਾਫ ਨਾਲ ਖੋਲਣ ਲਈ ਦਿੱਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਅਖਬਾਰਾਂ ਦੀ ਸਪਲਾਈ ਸਵੇਰੇ 6 ਤੋਂ ਰਾਤ 8 ਵਜੇ, ਦੁੱਧ ਦੀ ਸਪਲਾਈ ਤੇ ਸਟੋਰਜ ਸਵੇਰੇ 7 ਤੋਂ ਸਵੇਰੇ 9 ਅਤੇ ਸ਼ਾਮ 5 ਤੋਂ ਸ਼ਾਮ 7 ਵਜੇ, ਪਸ਼ੂ ਚਾਰੇ ਦੀ ਸਪਲਾਈ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ, ਗੈਸ ਦੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ, ਬੈਂਕ/ਏ.ਟੀ.ਐਮਜ਼ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ, ਨੈਸ਼ਨਲ/ਹਾਈਵੇ ’ਤੇ ਸਥਿਤ ਪਟਰੋਲ/ਡੀਜ਼ਲ ਪੰਪ 24 ਘੰਟੇ, ਸ਼ਹਿਰੀ ਤੇ ਪੇਂਡੂ ਖੇਤਰ ਵਿਖੇ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਅਤੇ ਰਾਜਸਥਾਨ ਬਾਰਡਰ ਦੇ 10 ਕਿਲੋਮੀਟਰ ਦੇ ਏਰੀਏ ਅਧੀਨ ਪੈਂਦੇ ਪੰਪ ਸਵੇਰੇ 7 ਤੋਂ ਸਵੇਰੇ 9 ਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲੇ੍ਹ ਰਹਿਣਗੇ, ਇੰਸ਼ੋਰੈਂਸ ਕੰਪਨੀਆਂ/ ਪੋਸਟ ਆਫਿਸ/ ਕੋਰੀਅਰ ਸੇਵਾਵਾਂ/ਵਿਤੀ ਕੰਪਨੀਆਂ ਤੇ ਗੈਰ ਵਿਤੀ ਕੰਪਨੀਆਂ/ਈ-ਕਾਮਰਸ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ, ਕਿਸਾਨ ਵੱਲੋਂ ਕਣਕ ਟਰਾਲੀਆਂ ਰਾਹੀਂ ਅਨਾਜ ਮੰਡੀਆਂ ਵਿਚ ਲਿਆਉਣ ਲਈ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ, ਖੇਤਾਂ ਵਿੱਚ ਕੰਬਾਇਨਾਂ ਦੀ ਵਰਤੋਂ ਸਵੇਰੇ 7 ਤੋਂ ਰਾਤ 8 ਵਜੇ, ਕਿੰਨੂਆਂ ਦੀ ਵੈਕਸਿੰਗ/ਫਰੂਟ/ਬਾਗਬਾਨੀ ਵਸਤਾਂ/ਕੋਲਡ ਸਟੋਰ ਵਿਖੇ ਆਵਾਜਾਈ ਸਵੇਰੇ 7 ਤੋਂ ਸ਼ਾਮ 7 ਵਜੇ, ਕੋਆਪਰੇਟਿਵ ਸੋਸਾਇਟੀਆਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਤੋਂ ਸਾਮ 5 ਵਜੇ ਤੱਕ, ਕਣਕ ਸਟੋਰ ਕਰਨ ਵਾਲੇ ਗੋਦਾਮ ਸਵੇਰੇ 7 ਤੋਂ ਸ਼ਾਮ 7 ਵਜੇ, ਮੈਡੀਕਲ/ਵੈਟਨਰੀ ਦੁਕਾਨਾਂ ਸਵੇਰੇ 7 ਤੋਂ ਸਵੇਰੇ 10 ਵਜੇ ਤੱਕ, ਸੈਂਪਲ ਲੈਣ ਵਾਲੀਆਂ ਲੈਬਾਰਟਰੀਆਂ ਸਵੇਰੇ 7 ਤੋਂ ਸਵੇਰੇ 10 ਵਜੇ ਤੱਕ, ਡੈਂਟਲ ਕਲੀਨਿਕ, ਖਾਦਾਂ, ਕੀਟਨਾਸ਼ਕਾਂ, ਬੀਜ, ਆਟਾ ਮਿੱਲਾਂ, ਮੱਛੀ ਫਾਰਮਾਂ ਨੂੰ ਫੀਡ ਦੀ ਸਪਲਾਈ, ਚਿਕਨ/ਆਂਡਿਆਂ ਦੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ ਤੇ ਪਿ੍ਰਟਿੰਗ ਪ੍ਰੈਸ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰੋਜਾਨਾ ਹੋਵੇਗਾ।

ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਦੇ ਮੱਦੇਨਜ਼ਰ ਕੀਤੇ ਗਏ ਇਹ ਹੁਕਮ ਪੁਲਿਸ ਮੁਲਾਜ਼ਮਾਂ, ਮਿਲਟਰੀ ਤੇ ਪੈਰਾ ਮਿਲਟਰੀ ਸਟਾਫ, ਡਾਕਟਰਾਂ, ਐਮਰਜੰਸੀ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ, ਹੋਮ ਗਾਰਡ ਦੇ ਮੈਂਬਰਾਂ, ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਵਿਅਕਤੀਆਂ ’ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੂੰ ਜ਼ਿਲ੍ਹਾ ਮੈਜਿਸਟਰੇਟ, ਸਮੂਹ ਉਪ ਜ਼ਿਲ੍ਹਾ ਮੈਜਿਸਟਰੇਟ ਜਾਂ ਸਮਰੱਥ ਅਧਿਕਾਰੀ ਵੱਲੋਂ ਪਰਮਿਟ ਜਾਰੀ ਕੀਤਾ ਹੋਵੇ।

ਹੁਕਮਾਂ ’ਚ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ/ਫਰਮਾਂ/ਉਦਯੋਗਿਕ ਅਤੇ ਉਤਪਾਦਨ ਕੇਂਦਰਾਂ ਵੱਲੋਂ ਉਲੰਘਣਾਂ ਕਰਨ ਦੀ ਸੂਰਤ ਵਿੱਚ ਐਪੀਡੈਮਿਕ ਕੰਟਰੋਲ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।