‘ਆਪ’ ਵੱਲੋਂ ਫ਼ਸਲਾਂ ਦੇ ਭਾਅ ਕੀਤਾ ਮਾਮੂਲੀ ਵਾਧਾ ਅੰਨਦਾਤਾ ਨਾਲ ਭੱਜਾ ਮਜ਼ਾਕ ਕਰਾਰ
ਮੋਦੀ ਦੇ ਨਾਲ-ਨਾਲ ਕੈਪਟਨ ਤੋਂ ਵੀ ਕੀਤੀ ਕੇਜਰੀਵਾਲ ਵਾਂਗ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ
‘ਆਪ’ ਵਿਧਾਇਕਾਂ ਨੇ ਭਾਜਪਾ ਤੇ ਅਕਾਲੀ ਦਲ ਨੂੰ ਲਾਹਨਤਾਂ ਪਾਈਆਂ
ਚੰਡੀਗੜ੍ਹ, 5 ਜੁਲਾਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ‘ਚ ਐਲਾਨੇ ਮਾਮੂਲੀ ਵਾਧੇ ਨੂੰ ਅੰਨਦਾਤਾ ਨਾਲ ਭੱਦਾ ਮਜ਼ਾਕ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਵਾਅਦੇ ਤੋਂ ਵਾਰ-ਵਾਰ ਭੱਜ ਰਹੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤਰੁਣ ਚੁੱਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਭਾਜਪਾ ਆਗੂ ਖ਼ੁਦ ਨਾਲ ਝੂਠ ਬੋਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਜ ਤਾਰੀਫ਼ ਕਰ ਰਹੇ ਹਨ, ਜਿਵੇਂ ਮੋਦੀ ਨੇ ਸਵਾਮੀਨਾਥਨ ਰਿਪੋਰਟਾਂ ਮੁਤਾਬਿਕ ਫ਼ਸਲਾਂ ਦੇ ਮੁੱਲ ਐਲਾਨੇ ਹੋਣ। ਜਦਕਿ ਹਰ ਨਿੱਕੀ-ਨਿੱਕੀ ਗੱਲ ‘ਤੇ ਬਿਆਨ ਦਾਗ਼ਣ ਵਾਲੇ ਅਕਾਲੀ ਦਲ (ਬਾਦਲ) ਨੇ ਚੁੱਪੀ ਸਾਧ ਲਈ ਹੈ।
ਸੰਧਵਾਂ ਨੇ ਭਾਜਪਾ ਅਤੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਸਾਬਾਸ਼ੀ’ ਦੇਵੇ, ਜਿਸ ਨੇ ਆਪਣੀ ਸੂਬਾ ਸਰਕਾਰ ਦੇ ਦਮ ‘ਤੇ ਹੀ ਦਿੱਲੀ ਦੇ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਦੇ ਬਰਾਬਰ ਭਾਅ ਯਕੀਨੀ ਬਣਾ ਦਿੱਤੇ ਹਨ ਅਤੇ ਇਸ ਕਣਕ ਦੇ ਇਸ ਲੰਘੇ ਸੀਜ਼ਨ ਲਈ 100 ਕਰੋੜ ਰੁਪਏ ਐਲਾਨੀ ਐਮਐਸਪੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਣਦੇ ਮੁੱਲ ਦਾ ਬੋਨਸ ਦੇ ਰੂਪ ‘ਚ ਪਾੜਾ ਭਰਨ ਲਈ ਰੱਖ ਦਿੱਤਾ ਸੀ। ਸੰਧਵਾਂ ਨੇ ਕਿਹਾ ਕਿ ਦਿੱਲੀ ਦਾ ਕਿਸਾਨ ਕਣਕ 2616 ਰੁਪਏ ਅਤੇ ਝੋਨਾ 2667 ਰੁਪਏ ਪ੍ਰਤੀ ਕਵਿੰਟਲ ਭਾਵ ਲਵੇਗਾ ਜਦਕਿ ਪੰਜਾਬ ਦਾ ਕਿਸਾਨ ਆਪਣੀ ਫ਼ਸਲ ਐਮ.ਐਸ.ਪੀ ਤੋਂ ਵੀ ਥੱਲੇ ਜਾ ਕੇ ਵੇਚਣ ਲਈ ਮਜਬੂਰ ਹੈ।
‘ਆਪ’ ਆਗੂ ਨੇ ਐਮਐਸਪੀ ਸਵਾਮੀਨਾਥਨ ਰਿਪੋਰਟ ਅਨੁਸਾਰ ਅਤੇ ਕਣਕ ਝੋਨੇ ਸਮੇਤ ਸਾਰੀਆਂ ਫ਼ਸਲਾਂ ਦਾ ਮੰਡੀਕਰਨ ਐਲਾਨੀ ਐਮਐਸਪੀ ‘ਤੇ ਯਕੀਨੀ ਬਣਾਇਆ ਜਾਵੇ।