ਚੰਡੀਗੜ੍ਹ, 29 ਮਈ:-ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦਿੱਤੇ ਅਸਤੀਫੇ ਨੂੰ ਸਪੀਕਰ ਵਲੋਂ ਮਨਜ਼ੂਰ ਕਰਨਾ ਬਾਕੀ ਹੈ ਪਰ ਮਾਨਸਾ ਹਲਕੇ ਵਿੱਚ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਜ਼ਿਮਨੀ ਚੋਣ ਲੜਨ ਦੇ ਚਰਚੇ ਆਮ ਹੋਣ ਲੱਗੇ ਹਨ।ਇਸ ਤੋਂ ਪਹਿਲਾ ਰਣਇੰਦਰ ਸਿੰਘ ਨੇ 2009 ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਦੇ ਮੁਕਾਬਲੇ ਲੜੀ ਸੀ ਪਰ ਹਾਰ ਗਏ ਸਨ।ਹਲਕੇ ਦੇ ਕਾਂਗਰਸੀ ਨੇਤਾਵਾਂ ਦੀ ਦਲੀਲ ਹੈ ਕਿ ਲੰਬੇ ਸਮੇਂ ਤੋਂ ਕਿਸੇ ਵੀ ਪਾਰਟੀ ਦਾ ਕੱਦਵਾਰ ਉਮੀਦਵਾਰ ਨੇ ਵਿਧਾਨ ਸਭਾ ਵਿੱਚ ਪੈਰ ਨਹੀਂ ਪਾਏ ਜਿਸ ਕਾਰਨ ਹਲਕਾ ਵਿਕਾਸ ਦੇ ਖੇਤਰ ਵਿੱਚ ਬਹੁਤ ਪੱਛੜ ਗਿਆ ਹੈ।ਉਨਾਂ ਦਾ ਮੰਨਣਾ ਹੈ ਕਿ ਜੇਕਰ ਰਣਇੰਦਰ ਸਿੰਘ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਜਾਂਦੇ ਹਨ ਤਾਂ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਮਿਲਣ ਦੀ ਆਸ ਹੈ।ਉਧਰ ਹਲਕੇ ਦੇ ਕਾਂਗਰਸੀ ਨੇਤਾਵਾਂ ਦੇ ਵੱਲੋਂ ਵੀ ਰਣਇੰਦਰ ਸਿੰਘ ਨੂੰ ਉਮੀਦਵਾਰ ਬਣਾਉਣ ਵਿੱਚ ਵੀ ਇਕਸੁਰਤਾ ਪਾਈ ਜਾ ਰਹੀ ਹੈ ਜੇਕਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇਂ ਤਾਂ ਕਾਂਗਰਸ ਪਾਰਟੀ ਨੂੰ ਮਾਨਸਾ ਹਲਕੇ ‘ਚੋ ਵੱਡੀ ਲੀਡ ਨਹੀਂ ਮਿਲ ਸਕੀ ਸੀ।ਦੂਸਰੇ ਪਾਸੇ ਨਾਜ਼ਰ ਸਿੰਘ ਮਾਨਸ਼ਾਹੀਆਂ ਦਾ ਕਹਿਣਾ ਹੈ ਕਿ ਜੇਕਰ ਹਲਕੇ ਦੇ ਲੋਕਾਂ ਨੂੰ ਰਣਇੰਦਰ ਸਿੰਘ ‘ਚੋ ਆਪਣੇ ਵਿਕਾਸ ਦੀ ਝਲਕ ਨਜ਼ਰ ਆਉਦੀ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀ ਹੋਵੇਗਾ।