ਸ੍ਰੀਨਗਰ, 5 ਫਰਵਰੀ
ਹੱਦਬੰਦੀ ਕਮਿਸ਼ਨ ਨੇ ਜੰਮੂ-ਕਸ਼ਮੀਰ ਦੇ ਵਿਧਾਨ ਸਭਾ ਹਲਕਿਆਂ ਵਿੱਚ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਦਿੱਤਾ ਹੈ, ਜਿਸ ਤੋਂ ਲੋਕ ਨਾਖੁ਼ਸ਼ ਹਨ। ਹੱਦਬੰਦੀ ਕਮਿਸ਼ਨ ਦੇ ਪ੍ਰਸਤਾਵ ਅਨੁਸਾਰ ਬਾਰਾਮੂਲਾ ਨੂੰ ਦੋ ਨਵੇਂ ਹਲਕੇ ਕੁੰਜ਼ਰ ਅਤੇ ਤੰਗਮਾਰਗ ਮਿਲ ਹਨ, ਜਦੋਂ ਕਿ ਮੌਜੂਦਾ ਸੰਗਰਾਮਾ ਹਲਕੇ ਨੂੰ ਤੰਗਮਾਰਗ ਨਾਲ ਰਲਾ ਦਿੱਤਾ ਗਿਆ ਹੈ। ਕਮਿਸ਼ਨ ਨੇ ਕੁਪਵਾੜਾ ਜ਼ਿਲ੍ਹੇ ਵਿੱਚ ਇੱਕ ਨਵੇਂ ਹਲਕੇ ਤ੍ਰੇਹਗਾਮ ਦੀ ਤਜਵੀਜ਼ ਕੀਤੀ ਹੈ ਅਤੇ ਕਰਾਲਪੋਰਾ ਤਹਿਸੀਲ ਨੂੰ ਕਰਨਾਹ ਹਲਕੇ ਵਿੱਚ ਸ਼ਾਮਲ ਕੀਤਾ ਹੈ। ਇਸੇ ਤਰ੍ਹਾਂ ਸ਼ਾਂਗਸ ਹਲਕੇ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਪੂਰਬੀ ਅਤੇ ਲਰਨੂ ਹਲਕਿਆਂ ਵਿਚਕਾਰ ਵੰਡਿਆ ਗਿਆ ਹੈ। ਕੁਲਗਾਮ ਜ਼ਿਲ੍ਹੇ ਤੋਂ ਹੋਮ ਸ਼ਾਲੀ ਬਾਗ ਹਲਕੇ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਹੱਦਬੰਦੀ ਕਮਿਸ਼ਨ ਦੀਆਂ ਤਜਵੀਜ਼ਾਂ ਬੜੀਆਂ ਬੇਤੁਕੀਆਂ ਲੱਗ ਰਹੀਆਂ ਹਨ।