ਲੰਡਨ:ਫਾਰਮੂਲਾ-1 ਦੇ ਸੱਤ ਵਾਰ ਦੇ ਚੈਂਪੀਅਨ ਲੁਈਸ ਹੈਮਿਲਟਨ ਨੇ ਇਸ ਵਾਰ ਦਾ ਬੀਬੀਸੀ ਦਾ ਸਰਬੋਤਮ ਖੇਡ ਪੁਰਸਕਾਰ ਜਿੱਤ ਲਿਆ ਹੈ। ਪਿਛਲੇ ਮਹੀਨੇ ਮਾਈਕਲ ਸ਼ੁਮਾਕਰ ਦੇ ਸੱਤ ਐੱਫ-1 ਟਾਈਟਲਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਵਾਲੇ 35 ਸਾਲਾ ਹੈਮਿਲਟਨ ਨੇ ਐਤਵਾਰ ਨੂੰ ਲੋਕਾਂ ਵੱਲੋਂ ਪਾਈਆਂ ਗਈਆਂ ਵੋਟਾਂ ਰਾਹੀਂ ਫੁਟਬਾਲਰ ਜੌਰਡਨ ਹੈਂਡਰਸਨ ਅਤੇ ਹੋਲੀ ਡੋਏਲੇ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। ਇਸ ਸਾਲ ‘ਬਲੈਕ ਲਾਈਵਜ਼ ਮੈਟਰ’ ਮੁਹਿੰਮ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲੇ ਹੈਮਿਲਟਨ ਨੇ ਇਸ ਤੋਂ ਪਹਿਲਾਂ 2014 ਵਿੱਚ ਵੀ ਇਹ ਪੁਰਸਕਾਰ ਜਿੱਤਿਆ ਸੀ। ਪੁਰਸਕਾਰ ਲਈ ਜਿਨ੍ਹਾਂ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ ਉਨ੍ਹਾਂ ਵਿੱਚ ਮੁੱਕੇਬਾਜ਼ ਟਾਈਸਨ ਫਰੀ, ਸਨੂਕਰ ਖਿਡਾਰੀ ਰੌਨੀ ਓ’ਸੁਲੀਵਨ ਤੇ ਕ੍ਰਿਕਟਰ ਸਟੁਅਰਟ ਬਰਾਡ ਵੀ ਸ਼ਾਮਲ ਸਨ।