ਨਵੀਂ ਦਿੱਲੀ, 11 ਜਨਵਰੀ
ਹੇਅਰ ਸਟਾਈਲਿਸਟ ਜਾਵੇਦ ਹਬੀਬ ਮੰਗਲਵਾਰ ਨੂੰ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਅੱਗੇ ਪੇਸ਼ ਹੋਇਆ ਅਤੇ ਇਕ ਔਰਤ ਦੇ ਵਾਲਾਂ ਦਾ ਸਟਾਈਲ ਬਣਾਉਣ ਵੇਲੇ ਵਾਲਾਂ ’ਤੇ ਥੁੱਕ ਸੁੱਟਣ ਦੇ ਮਾਮਲੇ ’ਚ ਲਿਖਤੀ ਮੁਆਫੀ ਮੰਗੀ। ਉਸ ਨੇ ਕਿਹਾ ਕਿ ਮੇਰੀ ਮਨਸ਼ਾ ਕਿਸੇ ਦਾ ਦਿਲ ਦੁਖਾਉਣ ਜਾਂ ਕਿਸੇ ਦਾ ਨਿਰਾਦਰ ਕਰਨ ਦੀ ਨਹੀਂ ਸੀ। ਇਸੇ ਦੌਰਾਨ ਨੈਸ਼ਨਲ ਕਮਿਸ਼ਨ ਫਾਰ ਵਿਮੈਨ ਨੇ ਹਬੀਬ ਨੂੰ ਨਿਰਦੇਸ਼ ਦਿੱਤਾ ਕਿ ਭਵਿੱਖ ਵਿੱਚ ਅਜਿਹਾ ਕੰਮ ਮੁੜ ਨਾ ਕੀਤਾ ਜਾਵੇ। ਵਾਲਾਂ ’ਤੇ ਥੁੱਕ ਸੁੱਟਣ ਦੀ ਘਟਨਾ ਮੁਜ਼ਫਰਨਗਰ ਵਿੱਚ ਵਾਪਰੀ ਸੀ ਤੇ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਡੀਜੀਪੀ ਨੂੰ ਇਸ ਮਾਮਲੇ ਬਾਰੇ ਕਾਰਵਾਈ ਕਰਨ ਲਈ ਵੀ ਲਿਖਿਆ ਸੀ।