ਹੁਸ਼ਿਆਰਪੁਰ, 19 ਅਗਸਤ

ਹੁਸ਼ਿਆਰਪੁਰ ਪੁਲੀਸ ਨੇ ਲੱਖਾਂ ਦੀ ਨਕਲੀ ਕਰੰਸੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਸ਼ਾਤਰ ਅਪਰਾਧੀਆਂ ਵੱਲੋਂ ਕਾਫ਼ੀ ਕਰੰਸੀ ਬਜ਼ਾਰ ’ਚ ਚਲਾਉਣ ਦਾ ਖਦਸ਼ਾ ਹੈ। ਪੁਲੀਸ ਮੁਤਾਬਕ ਮੁਲਜ਼ਮਾਂ ਨੇ ਮੰਨਿਆ ਹੈ ਕਿ ਤਾਲਾਬੰਦੀ ਦੌਰਾਨ ਉਨ੍ਹਾਂ ਨੇ 15 ਲੱਖ ਦੀ ਨਕਲੀ ਕਰੰਸੀ ਬਜ਼ਾਰ ਵਿੱਚ ਲਿਆਂਦੀ ਸੀ। ਐੱਸਐੱਸਪੀ ਨਵਜੋਤ ਮਾਹਲ ਨੇ ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਜਾਂਚ ਜਾਰੀ ਹੈ ਤੇ ਉਨ੍ਹਾਂ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।