ਚੰਡੀਗੜ੍ਹ, 12 ਮਈ
ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਪਿੱਪਲਾਂਵਾਲਾ ਨੇੜੇ ਦੋ ਧੜਿਆਂ ਵਿਚਕਾਰ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਅਨੁਸਾਰ ਝਗੜੇ ਦੌਰਾਨ ਕਈ ਚੱਲੀਆਂ ਹਨ। ਪਤਾ ਲੱਗਿਆ ਹੈ ਕਿ ਜਿਸ ਜਿਮ ਨੇੜੇ ਗੋਲੀਆਂ ਚੱਲੀਆਂ ਉਹ ਸਾਬਕਾ ਸੰਸਦੀ ਸਕੱਤਰ ਦੇ ਪੁੱਤਰ ਦਾ ਹੈ। ਅੱਜ ਸਵੇਰੇ ਜਿੰਮ ਵਿੱਚ ਝਗੜਾ ਹੋਣ ਤੋਂ ਬਾਅਦ ਦੋ ਨੌਜਵਾਨ ਆਪਣੇ ਸਾਥੀਆਂ ਨਾਲ ਵਾਪਸ ਆ ਗਏ ਅਤੇ ਜਿੰਮ ਦੇ ਬਾਹਰ ਉਨ੍ਹਾਂ ਦੀ ਤਿੱਖੀ ਬਹਿਸ ਹੋ ਗਈ। ਇਸ ਕਾਰਨ ਦੋਵਾਂ ਵਿਚਾਲੇ ਗੋਲੀਬਾਰੀ ਹੋ ਗਈ।