ਨਵੀਂ ਦਿੱਲੀ:ਭਾਰਤ ਵਿੱਚ ਕਰੋਨਾ ਸੰਕਟ ਦੇਖਦਿਆਂ ਅਗਲੇ ਮਹੀਨੇ ਦਿੱਲੀ ਵਿੱਚ ਹੋਣ ਵਾਲੀ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਹੁਣ ਦੁਬਈ ਵਿੱਚ ਹੋਵੇਗੀ ਅਤੇ ਰਾਸ਼ਰਟਰੀ ਮਹਾਸੰਘ ਯੂਏਈ ਨਾਲ ਸੰਯੁਕਤ ਮੇਜ਼ਬਾਨੀ ਕਰੇਗਾ। ਉਂਜ ਇਹ ਟੂਰਨਾਮੈਂਟ 21 ਤੋਂ 31 ਮਈ ਤਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਖੇਡਿਆ ਜਾਣਾ ਸੀ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀਐੱਫਆਈ) ਨੇ ਬਿਆਨ ਵਿੱਚ ਕਿਹਾ, ‘‘ਭਾਰਤ ਵਿੱਚ ਅੰਤਰਰਾਸ਼ਟਰੀ ਯਾਤਰਾ ’ਤੇ ਪਾਬੰਦੀਆਂ ਲੱਗਣ ਕਾਰਨ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੇ ਏਸ਼ਿਆਈ ਮੁੱਕੇਬਾਜ਼ੀ ਕਨਫੈਡਰੇਸ਼ਨ (ਏਐਸਬੀਸੀ) ਨਾਲ ਸਲਾਹ ਕਰਕੇ ‘ਏਐੱਸਬੀਸੀ ਏਸ਼ਿਆਈ ਏਲੀਟ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ’ ਦੁਬਈ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਚੈਂਪੀਅਨਸ਼ਿਪ ਹੁਣ ਬੀਐੱਫਆਈ ਵੱਲੋਂ ਯੂਏਈ ਬਾਕਸਿੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ।’’