ਆਗਰਾ, 20 ਅਗਸਤ

ਇਥੋਂ ਦੇ ਇਤਿਹਾਸਕ ਤਾਜ ਮਹਿਲ ਨੂੰ 21 ਅਗਸਤ ਤੋਂ ਰਾਤ ਵੇਲੇ ਦੀਦਾਰ ਕਰਨ ਲਈ ਖੋਲ੍ਹ ਦਿੱਤਾ ਜਾਵੇਗਾ। ਕੋਵਿਡ ਪਾਬੰਦੀਆਂ ਕਾਰਨ ਤਾਜ ਮਹਿਲ ਨੂੰ ਇਕ ਸਾਲ ਪਹਿਲਾਂ ਰਾਤ ਵੇਲੇ ਦੀਦਾਰ ਲਈ ਬੰਦ ਕਰ ਦਿੱਤਾ ਗਿਆ ਸੀ। ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਧਿਕਾਰੀ ਵਸੰਤ ਕੁਮਾਰ ਨੇ ਦੱਸਿਆ ਕਿ ਤਾਜ ਮਹਿਲ ਨੂੰ 21, 23 ਤੇ 24 ਅਗਸਤ ਨੂੰ ਰਾਤ ਵੇਲੇ ਦੇਖਣ ਲਈ ਇਜਾਜ਼ਤ ਦਿੱਤੀ ਜਾਵੇਗੀ। ਇਹ ਇਤਿਹਾਸਕ ਸਮਾਰਕ ਹਰ ਹਫਤੇ ਸ਼ੁੱਕਰਵਾਰ ਨੂੰ ਬੰਦ ਰਹਿੰਦਾ ਹੈ ਤੇ ਐਤਵਾਰ ਨੂੰ ਲੌਕਡਾਊਨ ਲਾਗੂ ਹੈ। ਇਸ ਨੂੰ ਰਾਤ 8.30 ਤੋਂ 10 ਵਜੇ ਤੱਕ ਖੋਲ੍ਹਿਆ ਜਾਵੇਗਾ।