ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਵੱਡੀ ਰੱਖਿਆ ਨਿਵੇਸ਼ ਯੋਜਨਾ ਦੀ ਪੁਸ਼ਟੀ ਕੀਤੀ ਗਈ । ਕੈਨੇਡਾ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਇੱਕ ਵੱਡੀ ਫੌਜੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ, ਜੋ 2025–26 ਵਿੱਚ ਕੈਨੇਡੀਅਨ ਆਰਮਡ ਫੋਰਸਜ਼ ਦੀ ਮੁੜ-ਨਿਰਮਾਣ, ਹਥਿਆਰਬੰਦੀ ਅਤੇ ਨਿਵੇਸ਼ ਲਈ 9 ਬਿਲੀਅਨ ਡਾਲਰ ਤੋਂ ਵੱਧ ਦੀ ਵਚਨਬੱਧਤਾ ਪੂਰਾ ਕਰਨਾ ਹੈ।

ਜਿਸ ਨਾਲ ਹੁਣ ਕੈਨੇਡਾ ਨਿਯਤ ਸਮੇਂ ਤੋਂ ਪੰਜ ਸਾਲ ਪਹਿਲਾਂ ਹੀ NATO ਦੇ 2% ਰੱਖਿਆ ਖਰਚ ਤੀਚੇ ਨੂੰ ਪੂਰਾ ਕਰ ਲਵੇਗਾ। ਇਸ ਯੋਜਨਾ ਵਿੱਚ ਫੌਜੀਆਂ ਲਈ ਵਧੀਆ ਤਨਖਾਹ, ਨਵੇਂ ਜਹਾਜ਼ ਅਤੇ ਡਰੋਨ, ਆਰਕਟਿਕ ਅਤੇ ਸਮੁੰਦਰੀ ਨਿਗਰਾਨੀ ਵਿੱਚ ਸੁਧਾਰ, ਸਾਇਬਰ ਅਤੇ AI ਸਮਰੱਥਾਵਾਂ ਸ਼ਾਮਲ ਹਨ।
ਯਾਦ ਰਹੇ ਰਾਸ਼ਟਰਪਤੀ ਟਰੰਪ ਵੱਲੋਂ ਵੀ ਇਸ ਲਈ ਕੈਨੇਡਾ ਤੇ ਜ਼ੋਰ ਦਿੱਤਾ ਗਿਆ ਸੀ । ਇਸ ਹਫਤੇ ਕੈਨੇਡਾ ਵਿੱਚ ਜੀ ਸੈਵਨ ਸੰਮੇਲਨ ਵੀ ਹੋਣ ਜਾ ਰਿਹਾ ਹੈ ਜਿਸ ਵੱਲ ਲੋਕਾਂ ਦੀਆਂ ਉਮੀਦਾਂ ਹਨ ।