ਚੰਡੀਗੜ੍ਹ, 31 ਦਸੰਬਰ

ਪੰਜਾਬ ਤੇ ਹਰਿਆਣਾ ਚੱਲ ਰਹੀ ਸ਼ੀਤ ਲਹਿਰ ਵਿੱਚ ਅੱਜ ਕਈ ਥਾਵਾਂ ’ਤੇ ਵਿਆਪਕ ਅਸਰ ਪਿਆ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਬਠਿੰਡਾ ਦਾ ਘੱਟੋ ਘੱਟ ਤਾਪਮਾਨ ਸਿਫ਼ਰ, ਜਦ ਕਿ ਹਿਸਾਰ ਦਾ ਮਨਫ਼ੀ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਅੰਮ੍ਰਿਤਸਰ ਅਤੇ ਫਰੀਦਕੋਟ’ ਚ ਵੀ ਕ੍ਰਮਵਾਰ 1.6 ਅਤੇ 1.2 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਪਠਾਨਕੋਟ, ਹਲਵਾਰਾ, ਆਦਮਪੁਰ, ਲੁਧਿਆਣਾ ਅਤੇ ਪਟਿਆਲਾ ਵਿੱਚ ਵੀ ਘੱਟੋ ਘੱਟ ਤਾਪਮਾਨ ਕ੍ਰਮਵਾਰ 2.2, 3.1, 4.8, 4.1 ਅਤੇ 4.8 ਡਿਗਰੀ ਸੈਲਸੀਅਸ ਰਿਹਾ। ਕਸਮੀਰ ਵਾਦੀ ਵਿੱਚ ਠੰਢ ਦਾ ਜ਼ੋਰ ਹੈ। ਉਥੇ ਘੱਟ ਘੱਟ ਤਾਪਮਾਨ ਮਨਫੀ ਚੱਲ ਰਿਹਾ ਹੈ।