ਮੁੰਬਈ:ਅਦਾਕਾਰਾ ਹਿਨਾ ਖਾਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ ਹਫ਼ਤੇ ਅਦਾਕਾਰਾ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹਿਨਾ ਨੇ ਆਖਿਆ,‘‘ਇਹ ਸਮਾਂ ਮੇਰੇ ਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲਾਂ ਭਰਿਆ ਅਤੇ ਚੁਣੌਤੀਪੂਰਨ ਹੈ। ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਮੈਂ ਆਪਣੇ ਡਾਕਟਰਾਂ ਦੀ ਸਲਾਹ ’ਤੇ ਇਕਾਂਤਵਾਸ ਹਾਂ ਅਤੇ ਸਾਰੀਆਂ ਸਾਵਧਾਨੀਆਂ ਵਰਤ ਰਹੀ ਹਾਂ। ਮੇਰੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਟੈਸਟ ਕਰਵਾ ਲੈਣ। ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ। ਸੁਰੱਖਿਅਤ ਰਹੋ ਤੇ ਆਪਣਾ ਖਿਆਲ ਰੱਖੋ।’’ ਹਿਨਾ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਤੋਂ ਬਾਅਦ ਫ਼ਿਲਮੀ ਜਗਤ ਦੀਆਂ ਹਸਤੀਆਂ ਨੇ ਅਦਾਕਾਰਾ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਅਦਾਕਾਰਾ ਰਸ਼ਮੀ ਦੇਸਾਈਂ ਨੇ ਆਖਿਆ,‘‘ਕਿਰਪਾ ਕਰਕੇ ਆਪਣਾ ਖਿਆਲ ਰੱਖੋ ਤੇ ਤੁਹਾਨੂੰ ਬਹੁਤ ਸਾਰਾ ਪਿਆਰ ਭੇਜ ਰਹੀ ਹਾਂ। ਤਕੜੇ ਰਹੋ।’’ ਮੌਨੀ ਰੌਏ ਨੇ ਆਖਿਆ,‘‘ਤੁਹਾਡੇ ਜਲਦੀ ਠੀਕ ਹੋਣ ਦੀ ਦੁਆ ਕਰਦੀ ਹਾਂ ਤੇ ਬਹੁਤ ਸਾਰਾ ਪਿਆਰ। ਮੇਰੀ ਪਿਆਰੀ ਆਪਣਾ ਧਿਆਨ ਰੱਖੋ।’’