‘ਸਪਾਰਟਾਕਸ’ ਅਤੇ ‘ਪਾਥ ਆਫ ਗਲੋਰੀ’ ਅਦਾਕਾਰ ਅਤੇ ਮਾਈਕਲ ਜਗਲਾਸ ਦੇ ਪਿਤਾ, ਕਿਰਕ ਡਗਲਸ ਦੀ 103 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਕਿਰਕ ਅਮਰੀਕਾ ਦਾ ਇੱਕ ਪ੍ਰਮੁੱਖ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਰਹਿ ਚੁੱਕੇ ਹਨ। ਉਹ ਸਾਲ 1940 ਵਿੱਚ ਬਹੁਤ ਮਸ਼ਹੂਰ ਹੋਇਆ ਸੀ। ਉਸ ਨੇ ਆਪਣੇ ਕਰੀਅਰ ਵਿੱਚ 100 ਦੇ ਕਰੀਬ ਫ਼ਿਲਮਾਂ ਕੀਤੀਆਂ ਪਰ ਬਾਅਦ ਵਿੱਚ ਉਨ੍ਹਾਂ ਨੂੰ ਸਟਰੋਕ ਦੇ ਕਾਰਨ ਇੰਡਸਟਰੀ ਛੱਡਣੀ ਪਈ।
ਆਸਕਰ ਜੇਤੂ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਮਾਈਕਲ ਡਗਲਸ ਨੇ ਕਿਰਕ ਡਗਲਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਫੇਸਬੁੱਕ ‘ਤੇ ਲਿਖਿਆ ਕਿ ਮੈਂ ਅਤੇ ਮੇਰਾ ਭਰਾ ਦੁਖੀ ਹਿਰਦੇ ਨਾਲ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਰਕ ਡਗਲਸ 103 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਉਹ ਵਿਸ਼ਵ ਲਈ ਇੱਕ ਲੇਜੇਂਡ ਸਨ ਅਤੇ ਰਹਿਣਗੇ।