ਬਿਊਨਸ ਆਇਰਸ:ਇਥੇ ਖੇਡੇ ਗਏ ਪਹਿਲੇ ਅਭਿਆਸ ਮੈਚ ਵਿੱਚ ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ 4-3 ਨਾਲ ਹਰਾਇਆ। ਭਾਰਤ ਵੱਲੋਂ ਨਿਲਾਕਾਂਤ ਸ਼ਰਮਾ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਵਰੁਣ ਕੁਮਾਰ ਨੇ ਗੋਲ ਕੀਤੇ। ਮੇਜ਼ਬਾਨ ਟੀਮ ਵੱਲੋਂ ਮਾਸਿਓ ਕਾਸੇਲਾ ਨੇ ਇੱਕ ਤੇ ਲਿਏਂਡਰੋ ਤੋਲਿਨੀ ਨੇ ਦੋ ਗੋਲ ਕੀਤੇ। ਭਾਰਤੀ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਕਿਹਾ, ‘‘ਇਹ ਕਾਫੀ ਚੰਗਾ ਅਭਿਆਸ ਮੈਚ ਰਿਹਾ। ਇਸ ਵਿੱਚ ਦੋਹਾਂ ਟੀਮਾਂ ਨੇ ਸਖ਼ਤ ਮੁਕਾਬਲਾ ਕੀਤਾ। ਓਲੰਪਿਕ ਚੈਂਪੀਅਨ ਅਰਜਨਟੀਨਾ ਵਰਗੀ ਟੀਮ ਖ਼ਿਲਾਫ਼ ਜਿੱਤ ਕੇ ਸਾਡਾ ਆਤਮਵਿਸ਼ਵਾਸ ਵਧੇਗਾ।’’ ਭਾਰਤ 11 ਤੇ 12 ਅਪਰੈਲ ਨੂੰ ਅਰਜਨਟੀਨਾ ਖ਼ਿਲਾਫ਼ ਐੱਫਆਈਐੱਚ ਹਾਕੀ ਪ੍ਰੋ ਲੀਗ ਦੇ ਦੋ ਮੁਕਾਬਲੇ ਖੇਡੇਗਾ।