ਸੈਂਟਿਆਗੋ: ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਪਣੇ ਦੌਰੇ ਦੌਰਾਨ ਚੌਥੇ ਮੈਚ ਵਿੱਚ ਦੋ ਵਾਰ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਚਿੱਲੀ ਦੀ ਸੀਨੀਅਰ ਟੀਮ ਨੂੰ 2-2 ਦੀ ਬਰਾਬਰੀ ’ਤੇ ਰੋਕਿਆ। ਚਿੱਲੀ ਵੱਲੋਂ ਮਾਰਿਆਨਾ ਡੇਲ ਜੀਸਸ ਲਾਗੋਸ ਅਤੇ ਫਨੋਡਾ ਵਿਲਾਗੇਨ ਨੇ ਗੋਲ ਕੀਤੇ ਜਦੋਂਕਿ ਭਾਰਤ ਵੱਲੋਂ ਦੀਪਿਕਾ ਅਤੇ ਗਗਨਦੀਪ ਕੌਰ ਨੇ ਗੋਲ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਪਣੇ ਦੌਰੇ ਦੇ ਪਹਿਲੇ ਤਿੰਨ ਮੈਚ ਜਿੱਤ ਚੁੱਕੀ ਹੈ। ਭਾਰਤੀ ਟੀਮ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਚਿੱਲੀ ਦੀ ਸੀਨੀਅਰ ਟੀਮ ਵਿਰੁੱਧ ਦੋ ਹੋਰ ਮੁਕਾਬਲੇ ਖੇਡੇਗੀ।