ਨਵੀਂ ਦਿੱਲੀ, 29 ਅਗਸਤ

ਭਾਰਤੀ ਪੁਰਸ਼ ਟੀਮ ਓਮਾਨ ਦੇ ਸਾਲਾਲਾਹ ਵਿੱਚ ਏਸ਼ਿਆਈ ਹਾਕੀ ਫਾਈਵ ਵਿਸ਼ਵ ਕੱਪ ਕੁਆਲੀਫਾਇਰ ’ਚ ਅੱਜ ਬੰਗਲਾਦੇਸ਼ ਨਾਲ ਆਹਮੋ-ਸਾਹਮਣੇ ਹੋਵੇਗੀ। ਭਾਰਤ ਇਲੀਟ ਪੂਲ ਵਿੱਚ ਮਲੇਸ਼ੀਆ, ਪਾਕਿਸਤਾਨ, ਜਪਾਨ, ਓਮਾਨ ਅਤੇ ਬੰਗਲਾਦੇਸ਼ ਨਾਲ ਹੈ, ਜਦਕਿ ਚੈਲੇਂਜਰਜ਼ ਪੂਲ ਵਿੱਚ ਹਾਂਗਕਾਂਗ, ਚੀਨ, ਇੰਡੋਨੇਸ਼ੀਆ, ਅਫਗਾਨਿਸਤਾਨ, ਕਜ਼ਾਖਸਤਾਨ ਅਤੇ ਇਰਾਨ ਸ਼ਾਮਲ ਹੈ। ਬੰਗਲਾਦੇਸ਼ ਮਗਰੋਂ ਭਾਰਤ ਦਾ ਸਾਹਮਣਾ ਓਮਾਨ ਨਾਲ ਹੋਵੇਗਾ। ਟੀਮ 30 ਅਗਸਤ ਨੂੰ ਓਮਾਨ ਅਤੇ ਪਾਕਿਸਤਾਨ ਨਾਲ ਮੈਚ ਖੇਡੇਗੀ, ਜਦਕਿ 31 ਅਗਸਤ ਨੂੰ ਭਾਰਤ ਦਾ ਸਾਹਮਣਾ ਮਲੇਸ਼ੀਆ ਅਤੇ ਜਪਾਨ ਨਾਲ ਹੋਵੇਗਾ। ਭਾਰਤ ਨੂੰ 2024 ਐੱਫਆਈਐੱਚ ਹਾਕੀ ਫਾਈਵ ਐੱਸ ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਲਈ ਸਿਖਰਲੇ ਤਿੰਨ ਵਿੱਚ ਰਹਿਣਾ ਹੋਵੇਗਾ। ਅਗਲੇ ਸਾਲ ਇਸ ਟੂਰਨਾਮੈਂਟ ਵਿੱਚ 16 ਦੇਸ਼ ਹਿੱਸਾ ਲੈਣਗੇ।