ਜਲੰਧਰ: ਪਹਿਲਾ ਗਾਖਲ-ਸੁਰਜੀਤ ਕੌਮੀ ਖੇਡ ਦਿਵਸ ਹਾਕੀ ਟੂਰਨਾਮੈਂਟ 27 ਅਗਸਤ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਜਾਵੇਗਾ। ਸੁਰਜੀਤ ਹਾਕੀ ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸੁਸਾਇਟੀ ਦੀ ਕੋਰ ਕਮੇਟੀ ਦੇ ਫ਼ੈਸਲੇ ਅਨੁਸਾਰ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮਰਹੂਮ ਓਲੰਪੀਅਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਮਨਾਉਣ ਲਈ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਉਸੇ ਦਿਨ ਪਹਿਲਾ ਗਾਖਲ-ਸੁਰਜੀਤ ਰਾਸ਼ਟਰੀ ਖੇਡ ਦਿਵਸ (ਫਾਈਵ-ਏ-ਸਾਈਡ) ਹਾਕੀ ਟੂਰਨਾਮੈਂਟ 27 ਤੋਂ 29 ਅਗਸਤ ਨੂੰ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਜਾਵੇਗਾ।ਸੁਰਜੀਤ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖੈਰਾ ਅਤੇ ਐੱਲ.ਆਰ. ਨਾਇਯਰ ਅਨੁਸਾਰ ਇਹ ਤਿੰਨ ਰੋਜ਼ਾ ਟੂਰਨਾਮੈਂਟ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ‘ਫਾਈਵ-ਏ-ਸਾਈਡ ਪੈਟਰਨ’ ਉਪਰ ਖੇਡਿਆ ਜਾਵੇਗਾ।