ਨਵੀਂ ਦਿੱਲੀ,ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ), ਬੰਗਲੌਰ ਵਿਚ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਜੂਨੀਅਰ ਪੁਰਸ਼ਾਂ ਦੇ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ ਹਾਕੀ ਇੰਡੀਆ ਨੇ ਜੂਨੀਅਰ ਪੁਰਸ਼ ਕੈਂਪ ਵਿੱਚ 33 ਸੰਭਾਵੀ ਖਿਡਾਰੀ ਸ਼ਾਮਲ ਕੀਤੇ ਹਨ। ਇਹ ਰਾਸ਼ਟਰੀ ਕੈਂਪ ਚਾਰ ਹਫ਼ਤਿਆਂ ਤੱਕ ਚੱਲੇਗਾ।
ਭਾਰਤੀ ਜੂਨੀਅਰ ਪੁਰਸ਼ ਟੀਮ ਨੇ ਹਾਲ ਹੀ ਵਿੱਚ ਨੌਵੇਂ ਸੁਲਤਾਨ ਜੋਹਰ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਭਾਰਤ ਨੇ ਮਲੇਸ਼ੀਆ, ਨਿਊਜ਼ੀਲੈਂਡ ਅਤੇ ਆਸਟਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾਇਆ। ਭਾਰਤੀ ਜੂਨੀਅਰ ਟੀਮ ਹਾਲਾਂਕਿ ਫਾਈਨਲ ਵਿੱਚ ਬਰਤਾਨੀਆ ਦੀ ਟੀਮ ਤੋਂ ਹਾਰ ਗਈ ਸੀ।
ਸੰਭਾਵਤ ਖਿਡਾਰੀਆਂ ਦਾ ਇਹ ਸਮੂਹ ਪਿਛਲੇ ਇੱਕ ਸਾਲ ਤੋਂ ਇਕੱਠੇ ਖੇਡ ਰਿਹਾ ਹੈ ਅਤੇ ਉਹ ਕੈਂਪ ਵਿੱਚ ਕੁਝ ਪਹਿਲੂਆਂ ’ਤੇ ਕੰਮ ਕਰਨਗੇ। ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਡੇਵਿਡ ਜੌਨ ਨੇ ਕਿਹਾ ਕਿ ਇਹ ਕੈਂਪ ਸਾਨੂੰ ਟੀਚੇ ਨੂੰ ਬਿਹਤਰ ਬਣਾਉਣ ਅਤੇ ਪ੍ਰਾਪਤ ਕਰਨ ’ਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਦੇਵੇਗਾ। ਖਿਡਾਰੀਆਂ ਨੂੰ ਗੇਂਦ ਨੂੰ ਪਾਸ ਕਰਨ ਅਤੇ ਟੀਮ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਹੈ।