ਚੇਨੱਈ, 8 ਅਗਸਤ
ਭਾਰਤ ਨੇ ਅੱਜ ਇੱਥੇ ਆਪਣੇ ਰਾਊਂਡ ਰੌਬਿਨ ਮੈਚ ਵਿੱਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਦਿੱਤਾ ਹੈ ਜਿਸ ਨਾਲ ਭਾਰਤ ਨੇ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਲਈ ਨੀਲਕੰਤ ਸ਼ਰਮਾ (6ਵੇਂ ਮਿੰਟ), ਹਰਮਨਪ੍ਰੀਤ ਸਿੰਘ (23ਵੇਂ ਮਿੰਟ) ਅਤੇ ਮਨਦੀਪ ਸਿੰਘ (33ਵੇਂ ਮਿੰਟ) ਨੇ ਗੋਲ ਕੀਤੇ। ਕੋਰੀਆ ਲਈ ਕਿਮ ਸੁੰਗਯੁਨ ਨੇ 12ਵੇਂ ਮਿੰਟ, ਜਦਕਿ ਯਾਂਗ ਜਿਹੂਨ ਨੇ 58ਵੇਂ ਮਿੰਟ ’ਚ ਗੋਲ ਕੀਤਾ। ਇਸ ਜਿੱਤ ਦੀ ਬਦੌਲਤ ਭਾਰਤ ਦੇ ਚਾਰ ਮੈਚਾਂ ’ਚ 10 ਅੰਕ ਹੋ ਗਏ ਹਨ ਤੇ ਉਹ ਸਿਖਰ ’ਤੇ ਪੁੱਜ ਗਿਆ ਹੈ। ਮੇਜ਼ਬਾਨ ਟੀਮ ਨੇ ਤਿੰਨ ਮੈਚ ਜਿੱਤੇ ਹਨ ਜਦਕਿ ਇਕ ਮੈਚ ਹਾਰਿਆ ਹੈ। ਭਾਰਤ ਆਪਣਾ ਆਖਰੀ ਲੀਗ ਮੈਚ ਬੁੱਧਵਾਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ ਖੇਡੇਗਾ।