ਚੰਡੀਗੜ੍ਹ, 30 ਅਗਸਤ

ਕੇਂਦਰ ਦੇ ਅਨਲੌਕ-4 ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਸ਼ਹਿਰੀ ਖੇਤਰਾਂ ਦੇ ਬਾਜ਼ਾਰਾਂ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਰੱਖਣ ਦੇ ਆਪਣੇ ਆਦੇਸ਼ ਨੂੰ ਵਾਪਸ ਲੈ ਲਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਰਾਜ ਸਰਕਾਰਾਂ ਕੇਂਦਰ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਗੈਰ ਤਾਲਾਬੰਦੀ ਨਹੀਂ ਕਰ ਸਕਣਗੀਆਂ। ਟਵੀਟ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, “ਕੇਂਦਰ ਸਰਕਾਰ ਨੇ ਅਨਲੌਕ-4 ਵਿੱਚ ਰਾਜ ਸਰਕਾਰਾਂ ਨੂੰ ਤਾਲਾਬੰਦੀ ਦੇ ਅਧਿਕਾਰ ਨਹੀਂ ਦਿੱਤੇ। ਇਸ ਲਈ ਹਰਿਆਣਾ ਸਰਕਾਰ ਦਾ 28 ਅਗਸਤ ਨੂੰ ਜਾਰੀ ਕੀਤਾ ਉਹ ਹੁਕਮ ਵਾਪਸ ਲਿਆ ਜਾਂਦਾ ਹੈ ਜਿਸ ਵਿੱਚ ਸੋਮਵਾਰ ਤੇ ਮੰਗਲਵਾਰ ਨੂੰ ਬਾਜ਼ਾਰ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸ ਲਈ ਹੁਣ ਕੋਈ ਤਾਲਾਬੰਦੀ ਨਹੀਂ।