ਟੋਹਾਣਾ, 14 ਜਨਵਰੀ

ਹਰਿਆਣਾ ਦੇ ਹਾਂਸੀ ਵਿੱਚ ਸ਼ੁੱਕਰਵਾਰ ਰਾਤ ਇੱਕ ਕਾਰ ਨਹਿਰ ਵਿੱਚ ਡਿੱਗਣ ਕਾਰਨ ਤਿੰਨ ਸਬਜ਼ੀ ਵਪਾਰੀਆਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਕੌਮੀ ਮਾਰਗ-9 ’ਤੇ ਹਾਂਸੀ-ਦਿੱਲੀ ਰੋਡ ’ਤੇ ਹਾਂਸੀ ਦੇ ਨੇੜੇ ਪਿਪਲਾ ਨਹਿਰ ਪੁਲ ’ਤੇ ਵਾਪਰਿਆ। ਹਾਦਸੇ ਸਮੇਂ ਕਾਰ ਵਿੱਚ 4 ਜਣੇ ਸਵਾਰ ਸਨ। ਜਾਣਕਾਰੀ ਅਨੁਸਾਰ ਹਾਂਸੀ ਪੁਲੀਸ ਵੱਲੋਂ ਚਲਾਏ ਬਚਾਅ ਅਪਰੇਸ਼ਨ ਚਲਾਇਆ ਗਿਆ ਪਰ ਇਸ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਡਰਾਈਵਰ ਕ੍ਰਿਸ਼ਨ ਨੂੰ ਹਾਂਸੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਕ੍ਰਿਸ਼ਨ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਕ੍ਰਿਸ਼ਨ ਤੇ ਰਾਕੇਸ਼ (ਚਾਚਾ-ਭਤੀਜਾ) ਅਤੇ ਮੁਕੇਸ਼ ਸ਼ਾਮਲ ਹਨ। ਸਾਰੇ ਜਣੇ ਗੜ੍ਹੀ ਉਜਾਲੇ ਖਾਂ (ਗੋਹਾਣਾ) ਦੇ ਰਹਿਣ ਵਾਲੇ ਹਨ।